ਕੈਨੇਡਾ ਤੋਂ ਆਈ ਦੁਖਭਰੀ ਖ਼ਬਰ, ਫਰੀਦਕੋਟ ਦੇ ਗੁਰਕੀਰਤਪਾਲ ਸਿੰਘ ਖੋਸਾ ਦੀ ਟਰੱਕ ਹਾਦਸੇ ''ਚ ਮੌਤ। 

ਕੈਨੇਡਾ ਤੋਂ ਆਈ ਦੁਖਭਰੀ ਖ਼ਬਰ, ਫਰੀਦਕੋਟ ਦੇ ਗੁਰਕੀਰਤਪਾਲ ਸਿੰਘ ਖੋਸਾ ਦੀ ਟਰੱਕ ਹਾਦਸੇ ''ਚ ਮੌਤ। 

ਕੈਨੇਡਾ ਦੇ ਐਡਮਿੰਟਨ ਵਿਚ ਰਹਿੰਦੇ ਪੰਜਾਬੀ ਟਰੱਕਿੰਗ ਦੇ ਕਾਰੋਬਾਰੀ ਗੁਰਕੀਰਤਪਾਲ ਸਿੰਘ ਦੀ ਬੀਤੀ ਰਾਤ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਐਡਮਿੰਟਨ, ਕੈਨੇਡਾ ਵਿੱਚ ਰਹਿੰਦਾ ਸੀ ਅਤੇ ਟਰੱਕਿੰਗ ਦਾ ਇਕ ਸਫਲ ਕਾਰੋਬਾਰੀ ਸੀ। ਉਸ ਦਾ ਟਰੱਕਿੰਗ ਦਾ ਕਾਰੋਬਾਰ ਹੋਣ ਕਰਕੇ ਉਹ ਆਪਣੇ ਕੰਮ ਦੇ ਚੱਲਦਿਆਂ ਰੋਜ਼ਾਨਾ ਹੀ ਐਡਮਿੰਟਨ ਤੋਂ ਫੋਰਟ ਮੈਕਮਰੀ ਅੱਪਡਾਊਨ ਕਰਦਾ ਸੀ।ਬੀਤੀ ਰਾਤ ਜਦੋਂ ਉਸ ਨੇ ਆਪਣਾ ਟਰੱਕ ਫੋਰਟ ਮੈਕਮਰੀ ਵੀ ਖੜ੍ਹਾ ਕਰ ਦਿੱਤਾ ਅਤੇ ਜਦੋਂ ਰਾਤ ਨੂੰ ਉਹ ਆਪਣੇ ਪਿੱਕਅੱਪ ਟਰੱਕ ਵਿੱਚ ਵਾਪਿਸ ਘਰ ਐਡਮਿੰਟਨ ਨੂੰ ਪਰਤ ਰਿਹਾ ਸੀ ਉਦੋਂ ਸਾਹਮਣੇ ਤੋਂ ਆਉਂਦੇ ਇੱਕ ਦੂਜੇ ਪਿੱਕਅੱਪ ਟਰੱਕ ਨਾਲ ਉਸ ਦਾ ਟਰੱਕ ਟਕਰਾਅ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਦੂਜੇ ਪਿੱਕਅੱਪ ਟਰੱਕ ਦਾ ਡਰਾਈਵਰ ਜੋ ਕਿ ਇੱਕ ਗੋਰਾ ਸੀ, ਉਸ ਦੀ ਵੀ ਮੌਕੇ 'ਤੇ ਮੌਤ ਹੋ ਗਈ।ਦੱਸਿਆ ਗਿਆ ਕਿ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਨੋਂ ਪਿੱਕਅੱਪ ਟਰੱਕ ਬੁਰੀ ਤਰ੍ਹਾਂ ਸੜ੍ਹ ਕੇ ਸੁਆ ਹੋ ਗਏ। ਇਹ ਦਰਦਨਾਕ ਹਾਦਸਾ ਕੈਨੇਡਾ ਦੇ ਵਾਇਲ ਸਿਟੀ ਤੋਂ ਐਡਮਿੰਟਨ ਵੱਲ ਨੂੰ ਤਕਰੀਬਨ 10 ਕੁ ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਫਰੀਦਕੋਟ ਨਾਲ ਦੱਸਿਆ ਜਾਂਦਾ ਹੈ।ਇਸ ਦਰਦਨਾਕ ਤੇ ਦੁੱਖਦਾਈ ਮੌਤ ਦਾ ਸੁਣ ਕੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਹੀ ਸੋਗ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਗੁਰਕੀਰਤਪਾਲ ਸਿੰਘ ਖੋਸਾ ਬਹੁਤ ਹੀ ਹੱਸਮੁੱਖ, ਮਿਲਾਪੜਾ ਅਤੇ ਮਿਲਣਸਾਰ ਇਨਸਾਨ  ਸੀ ਜੋ ਭਰ ਜਵਾਨੀ ਵਿੱਚ ਇਸ ਜਹਾਨ ਤੋਂ ਕੂਚ ਕਰ ਗਿਆ।