ਕੈਨੇਡਾ ਵਿਚ ਕਿਉਂ ਦਿੱਤਾ ਜਾ ਰਿਹਾ ਹੈ ''ਪੈਨਿਕ ਬਟਨ'' "ਜਗਮੀਤ ਸਿੰਘ" ਨੂੰ ?

ਕੈਨੇਡਾ ਵਿਚ ਕਿਉਂ ਦਿੱਤਾ ਜਾ ਰਿਹਾ ਹੈ ''ਪੈਨਿਕ ਬਟਨ''

ਕੈਨੇਡਾ ਦੀ ਐੱਨਡੀਪੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਸਣੇ ਸੰਸਦ ਮੈਂਬਰਾਂ ਨੂੰ ਪੈਨਿਕ ਬਟਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇੱਕ ਰੋਸ ਮੁਜ਼ਾਹਰੇ ਦੌਰਾਨ ਐੱਨਡੀਪੀ ਆਗੂ ਜਗਮੀਤ ਸਿੰਘ ਨਾਲ ਬਦਸਲੂਕੀ ਕੀਤੀ ਗਈ। ਇਸੇ ਤਰ੍ਹਾਂ ਦੀਆਂ ਹੋਰ ਸੰਸਦ ਮੈਂਬਰਾਂ ਨਾਲ ਘਟਨਾਵਾਂ ਵਾਪਰੀਆਂ ਹਨ।ਦਰਅਸਲ ਆਏ ਦਿਨ ਵਧ ਰਹੀਆਂ ਪਰੇਸ਼ਾਨੀਆਂ, ਖਤਰਿਆਂ ਅਤੇ ਹਿੰਸਾ ਦੀਆਂ ਧਮਕੀਆਂ ਕਾਰਨ ਐਮਰਜੈਂਸੀ ਵਿੱਚ ਪੁਲਿਸ ਨੂੰ ਬੁਲਾਉਣ ਲਈ ਪੈਨਿਕ ਬਟਨ ਦਿੱਤੇ ਜਾ ਰਹੇ ਹਨ। ਇਸ ਫ਼ੈਸਲੇ ਦਾ ਐਲਾਨ ਪਬਲਿਕ ਸੇਫ਼ਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਪਿਛਲੇ ਹਫ਼ਤੇ ਦੇ ਅੱਧ ਵਿੱਚ ਕੀਤਾ। 
ਉਨ੍ਹਾਂ ਨੇ ਕਿਹਾ, "ਅਸੀਂ ਆਨਲਾਈਨ ਬਹੁਤ ਹੀ ਨਕਾਰਾਤਮਕ ਅਤੇ ਜ਼ਹਿਰੀਲੀ ਬਿਆਨਬਾਜ਼ੀ ਦੇਖ ਰਹੇ ਹਾਂ" ਜੋ ਬਹੁਤ ਚਿੰਤਾਜਨਕ ਹੈ।ਮੈਂਡੀਸਿਨੋ ਨੇ ਪਿਛਲੇ ਮਹੀਨੇ ਸੰਸਦ ਵਿੱਚ ਗੰਨ ਰੈਗੂਲੇਸ਼ਨ ਬਿਲ ਪੇਸ਼ ਕੀਤਾ ਸੀ। ਬਿਲ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਵੀ ਮਿਲੀ ਸੀ।