ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਗਏ ਪਿਏਰੇ ਪੋਲੀਵਰ, ਟਰੂਡੋ ਨਾਲ ਕਰਣਗੇ ਮੁਕਾਬਲਾ। 

 ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਗਏ ਪਿਏਰੇ ਪੋਲੀਵਰ, ਟਰੂਡੋ ਨਾਲ ਕਰਣਗੇ ਮੁਕਾਬਲਾ। 

 

2025 ਦੀਆਂ ਚੋਣਾਂ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁੱਖ ਵਿਰੋਧੀ 43 ਸਾਲਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਪਿਏਰੇ ਪੋਲੀਵਰ ਹੋਣਗੇ। ਪਿਏਰੇ ਪੋਲੀਵਰ ਨੇ ਸ਼ਨੀਵਾਰ ਸ਼ਾਮ ਨੂੰ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਜਿੱਤੀ ਲਈ ਹੈ। ਪਿਏਰੇ ਪੋਲੀਵਰ ਨੇ 68.15% ਵੋਟਾਂ ਪ੍ਰਾਪਤ ਕਰਨ ਤੋਂ ਬਾਅਦ 16.07% ਵੋਟਾਂ ਨਾਲ ਉਪ ਜੇਤੂ ਜੀਨ ਚਾਰੇਸਟ ਨੂੰ ਪਛਾੜ ਦਿੱਤਾ। ਪੋਲੀਵਰ ਪਿਛਲੇ 7 ਮਹੀਨਿਆਂ ਤੋਂ ਮੁਹਿੰਮ ਚਲਾ ਰਹੇ ਸਨ ਅਤੇ ਵੱਡੇ ਪੱਧਰ ’ਤੇ ਸਭ ਤੋਂ ਅੱਗੇ ਉਨ੍ਹਾਂ ਦਾ ਨਾਂ ਆ ਰਿਹਾ ਸੀ।