- Updated: September 12, 2022 05:08 PM
ਬੀਤੇ ਦਿਨ ਐਂਥਨੀ ਵਾਰਵਾਰੋ (37) ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਵਾਰਵਾਰੇ ਇੱਕ ਸਾਬਕਾ ਮੇਜਰ ਲੀਗ ਬੇਸਬਾਲ (MLB) ਪਿੱਚਰ ਸੀ ਅਤੇ ਨਿਊਯਾਰਕ ਦੀ ਪੋਰਟ ਅਥਾਰਟੀ ਵਿੱਚ ਇੱਕ ਪੁਲਸ ਅਧਿਕਾਰੀ ਦੇ ਤੌਰ 'ਤੇ ਕੰਮ ਕਰਦਾ ਸੀ। ਯੈਂਕੀਜ਼ ਲਈ ਰਾਹਤ ਪਿਚਿੰਗ ਪਿਚਰ ਵਜੋਂ ਮੇਜਰਜ਼ ਵਿੱਚ ਆਪਣੇ ਛੇ ਸਾਲ ਦੇ ਕਾਰਜਕਾਲ ਤੋਂ ਪਹਿਲਾਂ ਵਾਰਵਾਰੋ ਨੇ ਸੇਂਟ ਜੌਨਜ਼ ਵਿਖੇ ਬੇਸਬਾਲ ਖੇਡਿਆ, ਜਿਸ ਵਿੱਚ ਸੀਏਟਲ ਮਰੀਨਰਸ, ਅਟਲਾਂਟਾ ਬ੍ਰੇਵਜ਼ ਅਤੇ ਬੋਸਟਨ ਰੈੱਡ ਸ਼ਾਮਿਲ ਹਨ।

ਬੀਤੇ ਦਿਨ ਜਦੋਂ ਉਹ 9/11 ਦੀ ਯਾਦਗਰ 'ਤੇ ਜਾ ਰਿਹਾ ਸੀ, ਉਦੋਂ ਹਾਦਸੇ ਦਾ ਸ਼ਿਕਾਰ ਹੋ ਗਿਆ। ਵਾਰਵਾਰੋ ਨਿਊਯਾਰਕ ਸਿਟੀ ਦਾ ਇਕ ਮੂਲ ਨਿਵਾਸੀ ਸੀ ਅਤੇ ਇਕ ਪੋਰਟ ਅਥਾਰਟੀ ਪੁਲਸ ਅਧਿਕਾਰੀ ਵਜੋਂ ਕੰਮ ਕਰਨ ਲਈ ਉਹ ਬੇਸਬਾਲ ਛੱਡ ਗਿਆ ਸੀ। ਬੀਤੇ ਦਿਨ ਜਦੋਂ ਉਹ ਵਰਲਡ ਟ੍ਰੇਡ ਸੈਂਟਰ ਸਮਾਰੋਹ ਵਿੱਚ ਇਕ ਅਸਾਈਨਮੈਂਟ ਲਈ ਜਾ ਰਿਹਾ ਸੀ, ਉਦੋਂ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ।ਉਹ ਜਿਸ ਵਾਹਨ ਵਿੱਚ ਸੀ, ਉਸ ਨੂੰ ਗ਼ਲਤ ਮਾਰਗ 'ਤੇ ਜਾ ਰਹੇ ਇਕ ਟੋਇਟਾ ਗੱਡੀ ਦੇ ਡਰਾਈਵਰ ਨੇ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲੇ ਟੋਇਟਾ ਦੇ ਡਰਾਈਵਰ ਦੀ ਪਛਾਣ ਬ੍ਰਿਜਵਾਟਰ ਨਿਉੂਜਰਸੀ ਦੇ ਹੈਨਰੀ. ਏ. ਪਲਾਜਾ (30) ਸਾਲ ਵਜੋਂ ਹੋਈ ਅਤੇ ਉਸ ਦੀ ਵੀ ਮੌਤ ਹੋ ਗਈ।