- Updated: July 18, 2022 09:10 PM
ਚੰਡੀਗੜ੍ਹ :
ਪੰਜਾਬ ਸਰਕਾਰ ਵਲੋਂ 15 ਅਗਸਤ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਸਮੇਤ ਮੰਤਰੀਆਂ ਦੇ ਝੰਡਾ ਲਹਿਰਾਉਣ ਦੀ ਰਸਮ ਸੰਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਅੰਮ੍ਰਿਤਸਰ, ਮੰਤਰੀ ਹਰਪਾਲ ਚੀਮਾ ਪਟਿਆਲਾ, ਗੁਰਮੀਤ ਸਿੰਘ ਮੀਤ ਹੇਅਰ ਤਰਨਤਾਰਨ, ਡਾ. ਬਲਜੀਤ ਕੌਰ ਮਾਨਸਾ, ਹਰਭਜਨ ਸਿੰਘ ਈ. ਟੀ.ਓ. ਫਿਰੋਜ਼ਪੁਰ, ਲਾਲ ਚੰਦ ਮੋਗਾ, ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ, ਲਾਲਜੀਤ ਸਿੰਘ ਭੁੱਲਰ ਸੰਗਰੂਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਤੋਂ ਇਲਾਵਾ ਬ੍ਰਹਮ ਸ਼ੰਕਰ ਐੱਸ.ਏ. ਐੱਸ.ਨਗਰ, ਹਰਜੋਤ ਸਿੰਘ ਬੈਂਸ ਹੁਸ਼ਿਆਰਪੁਰ, ਅਮਨ ਅਰੋੜਾ ਫਤਿਹਗੜ੍ਹ ਸਾਹਿਬ, ਇੰਦਰਬੀਰ ਸਿੰਘ ਨਿੱਜਰ ਜਲੰਧਰ, ਫੌਜਾ ਸਿੰਘ ਫਰੀਦਕੋਟ, ਚੇਤਨ ਸਿੰਘ ਜੌੜਮਾਜਰਾ ਬਰਨਾਲਾ, ਅਨਮੋਲ ਗਗਨ ਮਾਨ ਐੱਸ. ਬੀ. ਐੱਸ. ਨੰਗਰ ’ਚ ਝੰਡਾ ਲਹਿਰਾਉਣ ਦੀ ਰਸਮ ਨਿਭਾਉਣਗੇ।