ਵੱਡੀ ਖ਼ਬਰ: ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਹੋਇ ਮੌਤ।

ਵੱਡੀ ਖ਼ਬਰ: ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ  ਹੋਇ ਮੌਤ।

ਟੋਕੀਓ:

 ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਸਵੇਰੇ ਨਾਰਾ ਸ਼ਹਿਰ ਵਿੱਚ ਗੋਲੀ ਮਾਰੀ ਗਈ ਸੀ। ਘਟਨਾ ਦੇ ਸਮੇਂ ਆਬੇ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਸ਼ਣ ਦੇ ਰਹੇ ਸਨ। ਸਾਬਕਾ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਸੀ। ਆਬੇ 'ਤੇ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਆਬੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਸ ਦੌਰਾਨ ਅਚਾਨਕ ਇਕ ਹਮਲਾਵਰ ਉਨ੍ਹਾਂ 'ਤੇ ਪਿਛਿਓਂ 2 ਗੋਲੀ ਚਲਾ ਦਿੰਦਾ ਹੈ। ਫਾਇਰਿੰਗ ਮਗਰੋਂ ਉਥੇ ਧੂੰਆਂ ਹੋ ਜਾਂਦਾ ਹੈ। ਜਾਪਾਨ ਦੇ NHK ਟੈਲੀਵਿਜ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਮੌਤ ਦੀ ਪੁਸ਼ਟੀ ਕੀਤੀ ਹੈ।