ਹਿਮਾਚਲ ਪ੍ਰਦੇਸ਼ ''ਚ ਵਾਪਰਿਆ ਹਾਦਸਾ ,MLA ਰਾਣਾ ਗੁਰਜੀਤ ਦੀ ਕਾਰ ਡਿੱਗੀ ਖੱਡ ''ਚ

ਹਿਮਾਚਲ ਪ੍ਰਦੇਸ਼ ''ਚ ਵਾਪਰਿਆ ਹਾਦਸਾ ,MLA ਰਾਣਾ ਗੁਰਜੀਤ ਦੀ ਕਾਰ ਡਿੱਗੀ ਖੱਡ ''ਚ

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਹਿਮਾਚਲ ਦੇ ਚੈਲ ਨੇੜੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਚ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ 'ਚ ਡਿੱਗ ਗਈ ਪਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਾਲ-ਵਾਲ ਬਚ ਗਏ।

                                                                    Image

ਰਾਣਾ ਗੁਰਜੀਤ ਨੂੰ ਗੱਡੀ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਉਥੇ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।