ਪੰਜਾਬ ਦੇ ਦਮਨੀਤ ਸਿੰਘ ਨੇ ਰਾਸ਼ਟਰੀ ਖੇਡਾਂ  ’ਚ ਹੈਮਰ ਥ੍ਰੋਅ ’ਚ ਜਿੱਤਿਆ ਸੋਨ ਤਮਗਾ। 

ਪੰਜਾਬ ਦੇ ਦਮਨੀਤ ਸਿੰਘ ਨੇ ਰਾਸ਼ਟਰੀ ਖੇਡਾਂ  ’ਚ ਹੈਮਰ ਥ੍ਰੋਅ ’ਚ ਜਿੱਤਿਆ ਸੋਨ ਤਮਗਾ। 

ਬਰਨਾਲਾ ਦੇ ਦਮਨੀਤ ਸਿੰਘ ਮਾਨ ਨੇ 36ਵੀਆਂ ਕੌਮੀ ਖੇਡਾਂ ’ਚ ਹੈਮਰ ਥ੍ਰੋਅ ਮੁਕਾਬਲੇ ’ਚ ਪੰਜਾਬ ਵੱਲੋਂ ਹਿੱਸਾ ਲੈਂਦਿਆਂ 67.62 ਮੀਟਰ ਥ੍ਰੋਅ ਸੁੱਟ ਕੇ ਨਵਾਂ ਨੈਸ਼ਨਲ ਗੇਮਜ਼ ਰਿਕਾਰਡ ਬਣਾਉਂਦਿਆਂ ਪੰਜਾਬ ਲਈ ਇਨ੍ਹਾਂ ਖੇਡਾਂ ’ਚ ਪਹਿਲਾ ਸੋਨ ਤਮਗ਼ਾ ਜਿੱਤਿਆ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਮਨੀਤ ਸਿੰਘ ਮਾਨ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦਮਨੀਤ ਭਾਰਤੀ ਐਥਲੈਟਿਕਸ ਦਾਸੁਨਹਿਰੀ ਭਵਿੱਖ ਹੈ।ਦਮਨੀਤ ਸੀਨੀਅਰ ਵਰਗ ’ਚ ਇਸ ਪ੍ਰਾਪਤੀ ਤੋਂ ਪਹਿਲਾਂ ਜੂਨੀਅਰ ਵਰਗ ’ਚ ਯੂਥ ਵਿਸ਼ਵ ਚੈਂਪੀਅਨਸ਼ਿਪ ਤੇ ਯੂਥ ਏਸ਼ੀਅਨ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਿਆ ਹੈ।

                Image