ਸੁਪਰਸਟਾਰ ਰਜਨੀਕਾਂਤ ਦੇ  ਸਭ ਤੋਂ ਵੱਧ ਟੈਕਸ ਅਦਾ ਕਰਨ ਤੇ ਇਨਕਮ ਟੈਕਸ ਵਿਭਾਗ ਨੇ ਕੀਤਾ ਸਨਮਾਨਿਤ , ਬੇਟੀ ਐਸ਼ਵਰਿਆ ਨੂੰ ਮਿਲਿਆ ਪੱਤਰ

ਸੁਪਰਸਟਾਰ ਰਜਨੀਕਾਂਤ ਦੇ  ਸਭ ਤੋਂ ਵੱਧ ਟੈਕਸ ਅਦਾ ਕਰਨ ਤੇ ਇਨਕਮ ਟੈਕਸ ਵਿਭਾਗ ਨੇ ਕੀਤਾ ਸਨਮਾਨਿਤ , ਬੇਟੀ ਐਸ਼ਵਰਿਆ ਨੂੰ ਮਿਲਿਆ ਪੱਤਰ

ਸਾਊਥ ਸੁਪਰਸਟਾਰ ਰਜਨੀਕਾਂਤ ਨੂੰ ਇਨਕਮ ਟੈਕਸ ਵਿਭਾਗ ਨੇ ਸਨਮਾਨਿਤ ਕੀਤਾ ਹੈ। ਉਹ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਟੈਕਸ ਦਾਤਾ ਹੈ। ਇਸੇ ਕਾਰਨ ਆਮਦਨ ਕਰ ਵਿਭਾਗ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਹੈ। ਰਜਨੀਕਾਂਤ ਦੀ ਤਰਫੋਂ ਉਨ੍ਹਾਂ ਦੀ ਬੇਟੀ ਐਸ਼ਵਰਿਆ ਨੇ ਇਹ ਸਨਮਾਨ ਲਿਆ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਸਨਮਾਨ ਪੱਤਰ ਭੇਜਿਆ ਹੈ।

ਐਸ਼ਵਰਿਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, ਮੈਨੂੰ ਮਾਣ ਹੈ ਕਿ ਮੈਂ ਸਭ ਤੋਂ ਜ਼ਿਆਦਾ ਟੈਕਸ ਦਾਤਾ ਦੀ ਬੇਟੀ ਹਾਂ। ਐਪਾ ਨੂੰ ਸਨਮਾਨਿਤ ਕਰਨ ਲਈ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਇਨਕਮ ਟੈਕਸ ਵਿਭਾਗ ਦਾ ਬਹੁਤ ਬਹੁਤ ਧੰਨਵਾਦ।

                                                                Image

ਰਜਨੀਕਾਂਤ ਨੂੰ ਆਖਰੀ ਵਾਰ ਫਿਲਮ 'ਅੰਨਾਥੇ' 'ਚ ਦੇਖਿਆ ਗਿਆ ਸੀ। ਇਸ ਦਾ ਨਿਰਦੇਸ਼ਨ ਸਿਰੁਤਾਈ ਸਿਵਾ ਨੇ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਜੇਲਰ' ਦੀ ਸ਼ੂਟਿੰਗ ਅਗਸਤ-ਸਤੰਬਰ ਵਿਚਾਲੇ ਹੈਦਰਾਬਾਦ 'ਚ ਸ਼ੁਰੂ ਹੋਵੇਗੀ। ਇਸ ਦਾ ਨਿਰਦੇਸ਼ਨ ਨੈਲਸਨ ਦਿਲੀਪਕੁਮਾਰ ਕਰ ਰਹੇ ਹਨ। ਇਸ ਦਾ ਸੰਗੀਤ ਅਨਿਰੁਧ ਰਵੀਚੰਦਰ ਦੁਆਰਾ ਤਿਆਰ ਕੀਤਾ ਗਿਆ ਹੈ।