- Updated: July 14, 2022 11:36 PM
ਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਸਿਹ ਭਾਈਚਾਰੇ ਨਾਲ ਜੁੜੇ ਐਨ ਆਰ ਆਈ ਵੀਰਾਂ ਲਈ ਕੀਤੇ ਗਏ ਕੰਮਾਂ ਨੂੰ ਲੈ ਕੇ ਚਿੱਠੀ ਲਿਖਣ ਵਾਲੇ ਕਨੇਡਾ ਦੇ ਵਪਾਰੀ ਰਿਪੁਦਮਨ ਸਿੰਘ ਮਲਿਕ ਦੀ ਸਰੀ ਵਿਚ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ। ਰਿਪੁਦਮਨ ਨੂੰ ਸਵੇਰੇ 9.26 ਤੇ 128 ਸਟ੍ਰੀਟ ਦੇ 8200 ਬਲਾਕ ਵਿਚ ਗੋਲੀ ਮਾਰੀ ਗਈ ਹੈ। ਪੁਲਿਸ ਨੇ ਮਾਮਲੇ ਦੀ ਸੂਚਨਾ ਮਿਲਣ ਤੇ ਜਖ਼ਮੀ ਰਿਪੁਦਮਨ ਨੂੰ ਐਮਰਜੈਂਸੀ ਹੈਲਥ ਸੇਵਾ ਦੇ ਜਰੀਏ ਫਰਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਪਾਰ ਉਸਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਪੂਰੀ ਘਟਨਾ ਨੂੰ ਟਾਰਗੇਟ ਕਿਲਿੰਗ ਮੰਨ ਰਹੀ ਹੈ
ਰਿਪੁਦਮਨ ਨੂੰ 1985 ਚ ਕੈਨੇਡਾ ਚ ਵਾਪਰੇ ਕਨਿਸ਼ਕ ਹਵਾਈ ਜਹਾਨ ਕਾਂਡ ਵਿਚ 2005 ਵਿਚ ਬਰੀ ਕੀਤਾ ਗਿਆ ਸੀ। ਰਿਪੁ ਦਮਨ ਨੇ ਇਸੇ ਸਾਲ ਜਨਵਰੀ ਵਿਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਓਹਨਾ ਦੀ ਸਰਕਾਰ ਵਲੋਂ ਸਿੱਖ ਭਾਈ ਚਾਰੇ ਲਈ ਕੀਤੇ ਗਏ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ। ਦਰ ਅਸਲ ਨਰਿੰਦਰ ਮੋਦੀ ਦੀ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਕਈ ਲੋਕਾਂ ਨੂੰ ਭਾਰਤੀ ਵੀਜਾ ਦੀ ਬਲੈਕ ਲਿਸਟ ਵਿਚੋਂ ਕੱਢਿਆ ਹੈ ਜਿਸ ਕਾਰਣ ਇਹ ਲੋਕ ਹੁਣ ਭਾਰਤ ਦੀ ਯਾਤਰਾ ਕਰ ਸਕਦੇ ਹਨ ਜਦਕਿ ਇਸ ਤੋਂ ਅਲਾਵਾ 1984 ਦੇ ਸਿੱਖ ਕਤਲੇ ਆਮ ਮਾਮਲੇ ਵਿਚ ਮੋਦੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਅਤੇ ਪੀੜਿਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਵੀ ਰਿਪੁਦਮਨ ਵਲੋਂ ਸ਼ਲਾਘਾ ਕੀਤੀ ਗਈ ਸੀ