ਮੂਸੇਵਾਲਾ ਦੀ ਜਾਨ  ਦਾ ਸੌਦਾ 1 ਕਰੋੜ ''ਚ: ਹਰ ਸ਼ਾਰਪਸ਼ੂਟਰ ਨੂੰ 5-5 ਲੱਖ ਦਿਤੇ ਗਏ। 

ਮੂਸੇਵਾਲਾ ਦੀ ਜਾਨ  ਦਾ ਸੌਦਾ 1 ਕਰੋੜ ''ਚ: ਹਰ ਸ਼ਾਰਪਸ਼ੂਟਰ ਨੂੰ 5-5 ਲੱਖ ਦਿਤੇ ਗਏ। 

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 1 ਕਰੋੜ ਰੁਪਏ ਲਈ ਹੋਇਆ ਸੀ। ਇਸ ਵਿੱਚ ਹਰ ਸ਼ਾਰਪ ਸ਼ੂਟਰ ਨੂੰ 5-5 ਲੱਖ ਰੁਪਏ ਮਿਲੇ ਹਨ। ਬਾਕੀ ਦੇ ਪੈਸੇ ਹੋਰ ਸਹਾਇਕਾਂ ਨੂੰ ਦੇ ਦਿੱਤੇ ਗਏ। ਮੂਸੇਵਾਲਾ ਦੇ ਕਤਲ ਵਾਲੇ ਦਿਨ ਕਾਤਲਾਂ ਦੀ ਕਾਰ ਵਿੱਚ 10 ਲੱਖ ਦੀ ਨਕਦੀ ਮੌਜੂਦ ਸੀ। ਇਹ ਨਕਦੀ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਭੇਜੀ ਸੀ।ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੇ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ। ਹੁਣ ਪੁਲੀਸ ਇਨ੍ਹਾਂ ਕੋਲੋਂ ਨਕਦੀ ਬਰਾਮਦ ਕਰਨ ਵਿੱਚ ਲੱਗੀ ਹੋਈ ਹੈ।
ਮੂਸੇਵਾਲਾ ਦੇ ਕਤਲ ਵਿੱਚ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਵਿੱਚ ਆਸਟਰੀਆ ਦੀ ਗਲੋਕ ਪਿਸਤੌਲ, ਜਰਮਨੀ ਦੀ ਹੈਕਲਰ ਐਂਡ ਕੋਚ ਪੀ-30 ਹੈਂਡਗਨ, ਸਟਾਰ ਪਿਸਟਲ, ਤੁਰਕੀ ਦੀ ਜਿਗਾਨਾ ਸੈਮੀ-ਆਟੋਮੈਟਿਕ ਪਿਸਤੌਲ ਅਤੇ ਏ.ਕੇ.47 ਦੀ ਵਰਤੋਂ ਕੀਤੀ ਗਈ। ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨੇ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਇਹਨਾਂ ਦੀ ਟ੍ਰੇਨਿੰਗ ਲੀਤੀ ਸੀ। 
ਮੋਗਾ ਦਾ ਰਹਿਣ ਵਾਲਾ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਕੁੱਸਾ ਕੁਝ ਸਮਾਂ ਪਹਿਲਾਂ ਜੇਲ੍ਹ ਗਿਆ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਸ਼ੱਕ ਸੀ ਕਿ ਬੰਬੀਹਾ ਗੈਂਗ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਦਾ ਵੀਡੀਓ ਵੀ ਬਾਅਦ 'ਚ ਵਾਇਰਲ ਕਰ ਦਿੱਤਾ ਗਿਆ। ਮਨੂ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਉਹ ਬੰਬੀਹਾ ਗੈਂਗ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਗੋਲਡੀ ਬਰਾੜ ਨੇ ਸਾਰੇ ਸ਼ਾਰਪਸ਼ੂਟਰਾਂ ਨੂੰ ਕਿਹਾ ਕਿ ਮਨੂ  ਹੀ  ਮੂਸੇਵਾਲਾ ਨੂੰ ਪਹਿਲੀ ਗੋਲੀ ਮਾਰੇਗਾ । ਇਸ ਦੇ ਲਈ ਉਸ ਨੂੰ ਏ.ਕੇ 47 ਦਿੱਤੀ ਗਈ ਸੀ। ਮੂਸੇਵਾਲਾ ਮਨੂ ਦੀ ਗੋਲੀ ਨਾਲ ਹੀ  ਮਾਰਿਆ ਗਿਆ ਸੀ।