ਸ਼ਾਰਪਸ਼ੂਟਰਾਂ ਦੀ ਵੀਡੀਓ ਤੋਂ ਹੋਇਆ ਖੁਲਾਸਾ: ਸਿੱਧੂ ਮੂਸੇਵਾਲਾ ਦੇ ਗੀਤਾਂ ''ਚ ਦਰਜ ਗਲਾਕ ਪਿਸਤੌਲ ਅਤੇ AK-47 ਨਾਲ ਹੀ ਕੀਤੀ ਹੱਤਿਆ।

ਸ਼ਾਰਪਸ਼ੂਟਰਾਂ ਦੀ ਵੀਡੀਓ ਤੋਂ ਹੋਇਆ ਖੁਲਾਸਾ: ਸਿੱਧੂ ਮੂਸੇਵਾਲਾ ਦੇ ਗੀਤਾਂ ''ਚ ਦਰਜ ਗਲਾਕ ਪਿਸਤੌਲ ਅਤੇ AK-47 ਨਾਲ ਹੀ ਕੀਤੀ ਹੱਤਿਆ।


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ  ਉਨ੍ਹਾਂ ਹਥਿਆਰਾਂ ਨਾਲ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ, ਜਿਨ੍ਹਾਂ ਦਾ ਉਹ ਆਪਣੇ ਗੀਤਾਂ ਵਿੱਚ ਜ਼ਿਕਰ ਕਰਦੇ  ਸੀ। ਇਸ ਗੱਲ ਦਾ ਖੁਲਾਸਾ ਸ਼ਾਰਪਸ਼ੂਟਰ ਅੰਕਿਤ ਸੇਰਸਾ ਦੇ ਮੋਬਾਈਲ ਤੋਂ ਮਿਲੀਆਂ ਫੋਟੋਆਂ ਅਤੇ ਵੀਡੀਓ ਤੋਂ ਹੋਇਆ ਹੈ। ਦਿੱਲੀ ਪੁਲਸ ਦੀ ਜਾਂਚ 'ਚ ਪਤਾ ਲੱਗਾ ਕਿ ਮੂਸੇਵਾਲਾ ਦੇ ਕਤਲ 'ਚ ਦੁਨੀਆ ਦੇ ਸਭ ਤੋਂ ਵਧੀਆ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਵਿੱਚ ਆਸਟਰੀਆ ਦੀ ਗਲਾਕ-30, ਜਿਗਾਨਾ ਪਿਸਤੌਲ, ਜਰਮਨ ਦੀ ਬਣੀ ਹੈਕਲਰ ਐਂਡ ਕੋਚ, ਸਟਾਰ ਅਤੇ ਏਕੇ 47 ਸ਼ਾਮਲ ਹਨ। ਹੁਣ ਤੱਕ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਨੂੰ ਇਸ ਕਤਲ ਕੇਸ ਵਿੱਚ ਫੜਿਆ ਜਾ ਚੁੱਕਾ ਹੈ। ਪੁਲਿਸ ਹੁਣ ਦੀਪਕ ਮੁੰਡੀ, ਮਨੂ ਕੁੱਸਾ ਅਤੇ ਜਗਰੂਪ ਰੂਪਾ ਦੀ ਭਾਲ ਵਿੱਚ ਹੈ।
ਮੂਸੇਵਾਲਾ ਦੇ ਗੀਤਾਂ ਵਿਚ ਹਮੇਸ਼ਾ ਕਿਸੇ ਨਾ ਕਿਸੇ ਹਥਿਆਰ ਦਾ ਜ਼ਿਕਰ ਹੁੰਦਾ ਸੀ। ਮੂਸੇਵਾਲਾ ਨੇ 'ਗਬਰੂ ਤੇ ਕੇਸ ਜੇਹਰਾ ਸੰਜੇ ਦੱਤ ਤੇ' ਗਾਇਆ ਸੀ, ਜਦੋਂ ਉਸ 'ਤੇ ਆਰਮਜ਼ ਐਕਟ ਦਾ ਕੇਸ ਦਰਜ ਹੋਇਆ ਸੀ। ਇਸ ਵਿੱਚ ਏਕੇ 47 ਦਾ ਜ਼ਿਕਰ ਸੀ। ਇਸ ਤੋਂ ਪਹਿਲਾਂ ਮੂਸੇਵਾਲਾ ਦਾ SO HIGH ਨਾਮ ਦਾ ਗੀਤ ਆਇਆ ਸੀ। ਇਸ 'ਚ ਮੂਸੇਵਾਲਾ ਨੇ ਕਿਹਾ ਸੀ ਕਿ ਉਹ ਡੱਬ 'ਚ ਗਲੋਕ ਰੱਖਦਾ ਹੈ।ਕਾਤਲਾਂ ਨੂੰ ਮੂਸੇਵਾਲਾ ਨੂੰ ਮਾਰਨ ਲਈ ਉਸ ਦੇ ਨੇੜੇ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਇਸ ਕਾਰਨ ਉਸ ਨੇ ਪੁਲਸ ਦੀ ਵਰਦੀ 'ਚ ਘਰ 'ਚ ਦਾਖਲ ਹੋ ਕੇ ਜਾਨੋਂ ਮਾਰਨ ਦੀ ਯੋਜਨਾ ਵੀ ਬਣਾਈ ਸੀ। ਸ਼ਾਰਪਸ਼ੂਟਰਾਂ ਨੇ ਖੁਲਾਸਾ ਕੀਤਾ ਕਿ ਕਾਤਲ ਦੋ ਲੜਕੀਆਂ ਦੀ ਤਲਾਸ਼ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਨੂੰ ਪ੍ਰੈਸ ਰਿਪੋਰਟਰ ਅਤੇ ਦੂਜੇ ਨੂੰ ਲੇਡੀ ਕਾਂਸਟੇਬਲ ਵਜੋਂ ਅੰਦਰ ਭੇਜਿਆ ਜਾਣਾ ਸੀ। ਇਹ ਦੋਵੇਂ ਛਾਪੇਮਾਰੀ ਦੇ ਬਹਾਨੇ ਘਰ ਅੰਦਰ ਦਾਖਲ ਹੋਂਦੇ ਅਤੇ ਫਿਰ ਪੁਲਿਸ ਦੀ ਵਰਦੀ ਪਾ ਕੇ ਸ਼ਾਰਪਸ਼ੂਟਰਾਂ ਨੂੰ ਵੀ ਅੰਦਰ ਦਾਖਲ ਹੋਣਾ ਦਾ ਮੌਕਾ ਮਿਲਦਾ   ਕਾਤਲਾਂ ਨੂੰ 2 ਅਜਿਹੀਆਂ ਕੁੜੀਆਂ ਦਾ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਇਹ ਪਲੈਨਿੰਗ ਛਡਣੀ ਪਈ।