ਪਾਕਿਸਤਾਨ ''ਚ ਵੀ ਸਿਆਸਤਦਾਨਾਂ ਨੂੰ ਸਿੱਧੂ ਮੂਸੇਵਾਲਾ ਦਾ ਸਹਾਰਾ , ਹੋਰਡਿਗਾਂ ਤੇ ਲਈਆਂ ਤਸਵੀਰਾਂ

ਪਾਕਿਸਤਾਨ ''ਚ ਵੀ ਸਿਆਸਤਦਾਨਾਂ ਨੂੰ  ਸਿੱਧੂ ਮੂਸੇਵਾਲਾ ਦਾ ਸਹਾਰਾ , ਹੋਰਡਿਗਾਂ ਤੇ ਲਈਆਂ ਤਸਵੀਰਾਂ


ਨਵੀਂ ਦਿੱਲੀ: ਮਰਹੂਮ ਭਾਰਤੀ ਗਾਇਕ-ਗੀਤਕਾਰ ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਨੂੰ ਪਾਕਿਸਤਾਨ ਵਿਚ ਵੀ ਸਿਆਸਤਦਾਨ ਕੈਸ਼ ਕਰ ਰਹੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ 'ਚ 17 ਜੁਲਾਈ ਨੂੰ  ਹੋਣ ਜਾ ਰਹੀਆਂ ਉਪ ਚੋਣਾਂ 'ਚ ਉਨ੍ਹਾਂ ਦੇ ਚਾਰਟਬਸਟਰ ਗੀਤ '295' ਦੇ ਹਵਾਲੇ ਨਾਲ ਚੋਣ ਹੋਰਡਿੰਗਜ਼ 'ਚ ਉਨ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਨਿਊਜ਼ ਇੰਟਰਨੈਸ਼ਨਲ ਅਖਬਾਰ ਦੇ ਅਨੁਸਾਰ, ਮੁਲਤਾਨ ਖੇਤਰ ਵਿੱਚ ਸਥਿਤ ਪੀਪੀ 217 ਸੀਟ ਦੀ ਉਪ ਚੋਣ ਦੇ ਪ੍ਰਚਾਰ ਲਈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਹੋਰਡਿੰਗਜ਼ 'ਤੇ ਜ਼ੈਨ ਕੁਰੈਸ਼ੀ ਦੇ ਨਾਲ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇਤਫਾਕਨ, ਉਹ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਪੁੱਤਰ ਹਨ।