3 ਦਿਨਾਂ ਦੇ ਪੁਲਸ ਰਿਮਾਂਡ ''ਤੇ ''ਸਿਮਰਜੀਤ ਬੈਂਸ'', ਅਦਾਲਤ ''ਚ ਅੱਜ ਕੀਤਾ ਸੀ ਆਤਮ-ਸਮਰਪਣ। 

3 ਦਿਨਾਂ ਦੇ ਪੁਲਸ ਰਿਮਾਂਡ ''ਤੇ ''ਸਿਮਰਜੀਤ ਬੈਂਸ'', ਅਦਾਲਤ ''ਚ ਅੱਜ ਕੀਤਾ ਸੀ ਆਤਮ-ਸਮਰਪਣ। 

 
ਲੁਧਿਆਣਾ : 
ਜਬਰ-ਜ਼ਿਨਾਹ ਮਾਮਲੇ 'ਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸੋਮਵਾਰ ਸਵੇਰੇ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਸਿਮਰਜੀਤ ਸਿੰਘ ਬੈਂਸ ਨੇ ਜਬਰ ਜਨਾਹ ਮਾਮਲੇ ਵਿੱਚ ਲੋੜੀਂਦੇ ਚਾਰ ਹੋਰਨਾਂ ਮੁਲਜ਼ਮਾਂ ਸਮੇਤ ਅੱਜ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਸਵੇਰੇ 10.15 ਵਜੇ ਦੇ ਕਰੀਬ ਬੈਂਸ ਨੇ ਹੋਰਨਾਂ ਮੁਲਜ਼ਮਾਂ- ਪਰਮਜੀਤ ਸਿੰਘ ਪੰਮਾ, ਜਸਬੀਰ ਕੌਰ, ਬਲਜਿੰਦਰ ਕੌਰ, ਪਰਦੀਪ ਕੁਮਾਰ ਉਰਫ਼ ਗੋਗੀ ਸ਼ਰਮਾ ਦੇ ਨਾਲ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਆਤਮ-ਸਮਰਪਣ ਕੀਤਾ। ਹਾਲ ਹੀ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਕੁਰਕ ਕੀਤੀ ਸੀ। ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਸਥਿਤ ਪਰਮਜੀਤ ਸਿੰਘ ਪੰਮਾ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ। ਉਸ ਨੂੰ 12 ਅਪਰੈਲ ਨੂੰ ਸੱਤ ਮੁਲਜ਼ਮਾਂ ਸਮੇਤ ਭਗੌੜਾ ਕਰਾਰ ਦਿੱਤਾ ਗਿਆ ਸੀ।