ਵੱਡੀ ਖ਼ਬਰ : ਉੱਤਰਾਖੰਡ ਘੁੰਮਣ ਗਏ 9 ਪੰਜਾਬੀਆਂ ਦੀ ਨਹਿਰ ''ਚ ਡਿੱਗੀ ਕਾਰ ਕਾਰਨ ਮੌਤ ਹੋ ਗਈ । 

ਵੱਡੀ ਖ਼ਬਰ : ਉੱਤਰਾਖੰਡ ਘੁੰਮਣ ਗਏ 9 ਪੰਜਾਬੀਆਂ ਦੀ ਨਹਿਰ ''ਚ ਡਿੱਗੀ ਕਾਰ ਕਾਰਨ ਮੌਤ ਹੋ ਗਈ । 

ਉੱਤਰਾਖੰਡ :
 ਉੱਤਰਾਖੰਡ 'ਚ ਨੈਨੀਤਾਲ ਜ਼ਿਲ੍ਹੇ ਦੇ ਪਿੰਡ ਰਾਮਨਗਰ ਢੇਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਕਾਰ ਨਹਿਰ 'ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 4 ਲਾਸ਼ਾਂ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਇਕ ਕੁੜੀ ਨੂੰ ਬਚਾ ਲਿਆ ਗਿਆ ਹੈ ਪਰ ਉਹ ਆਪਣੇ ਹੋਸ਼ 'ਚ ਨਹੀਂ ਹੈ। ਨਹਿਰ 'ਚ ਡਿੱਗੀ ਕਾਰ ਪੰਜਾਬ ਨੰਬਰ ਦੀ ਦੱਸੀ ਜਾ ਰਹੀ ਹੈ।
ਕਾਰ 'ਚ ਅਜੇ ਵੀ ਹੋਰ 5 ਲਾਸ਼ਾਂ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ 'ਚ ਲੱਗ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮੀਂਹ ਜ਼ਿਆਦਾ ਹੋਣ ਕਾਰਨ ਜਦੋਂ ਉਕਤ ਲੋਕ ਆਪਣੀ ਕਾਰ ਪਾਣੀ 'ਚੋਂ ਕੱਢਣ ਲੱਗੇ ਤਾਂ ਉਨ੍ਹਾਂ ਨੂੰ ਨਹਿਰ ਦਾ ਅੰਦਾਜ਼ਾ ਨਹੀਂ ਹੋਇਆ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ।