ਲੀਬੀਆ ’ਚ ਫਸੇ 8 ਭਾਰਤੀ ਨੌਜਵਾਨਾਂ ਦੀ ਜਲਦ ਹੋਵੇਗੀ ਘਰ ਵਾਪਸੀ-ਸਿੱਖਿਆ ਮੰਤਰੀ ਹਰਜੋਤ ਬੈਂਸ

ਲੀਬੀਆ ’ਚ ਫਸੇ 8 ਭਾਰਤੀ ਨੌਜਵਾਨਾਂ ਦੀ ਜਲਦ ਹੋਵੇਗੀ ਘਰ ਵਾਪਸੀ-ਸਿੱਖਿਆ ਮੰਤਰੀ ਹਰਜੋਤ ਬੈਂਸ

ਲੀਬੀਆ ਤੋਂ ਇਸ ਵੇਲੇ ਸਕੂਨ ਭਰੀ ਖ਼ਬਰ ਸਾਹਮਣੇ ਆਈ ਹੈ। ਲੀਬੀਆ ’ਚ ਫਸੇ 8 ਭਾਰਤੀ ਨੌਜਵਾਨ ਜਲਦ ਹੀ ਆਪਣੇ ਘਰਾਂ ਨੂੰ ਵਾਪਸੀ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਬੈਂਸ ਨੇ ਕਿਹਾ ਕਿ ਭਾਰਤੀ ਲੀਬੀਆ ਅੰਬੈਸਡਰ ਨੇ ਉਨ੍ਹਾਂ ਨੂੰ ਦੱਸਿਆ ਕਿ 8 ਨੌਜਵਾਨ, ਜੋ ਸੁਨਹਿਰੀ ਭਵਿੱਖ ਲਈ ਲੀਬੀਆ ਗਏ ਸਨ ਕਿਸੇ ਕਾਰਨ ਉਥੇ ਫਸ ਗਏ।

                          Image

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ 2 ਮਾਰਚ ਤਕ ਵਾਪਸੀ ਸੰਭਵ ਹੈ। ਬੈਂਸ ਨੇ ਦੱਸਿਆ ਕਿ ਲੀਬੀਆ ਦੇ ਅੰਬੈਸਡਰ ਅਨੁਸਾਰ ਸਾਰੀਆਂ ਕਲੀਅਰੈਂਸ ਹੋ ਰਹੀਆਂ ਹਨ ਤੇ ਨੌਜਵਾਨ ਜਲਦ ਹੀ ਵਤਨ ਨੂੰ ਵਾਪਸੀ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਾਰਤੀ ਲੀਬੀਆ ਅੰਬੈਸਡਰ ਦਾ ਧੰਨਵਾਦ ਕੀਤਾ ਹੈ।