ਅਫੀਮ ਦੇਸੀ ਘਿਓ ਦੀਆਂ ਪਿੰਨੀਆਂ ਵਿਚ ਪਾ ਕੇ ਵਿਦੇਸ਼ ਭੇਜ ਰਿਹਾ ਸੀ ਮੁਲਜ਼ਮ, ਖੁਲਾਸਾ ਹੋਇਆ ਐਕਸਰੇ ਮਸ਼ੀਨ ਰਾਹੀ। 

ਅਫੀਮ ਦੇਸੀ ਘਿਓ ਦੀਆਂ ਪਿੰਨੀਆਂ ਵਿਚ ਪਾ ਕੇ ਵਿਦੇਸ਼ ਭੇਜ ਰਿਹਾ ਸੀ ਮੁਲਜ਼ਮ, ਖੁਲਾਸਾ ਹੋਇਆ ਐਕਸਰੇ ਮਸ਼ੀਨ ਰਾਹੀ। 

ਲੁਧਿਆਣਾ ਜ਼ਿਲ੍ਹੇ ਵਿਚ ਅਫੀਮ ਦੀ ਤਸਕਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਕੋਰੀਅਰ ਕੰਪਨੀ ਨੇ ਐਕਸਰੇ ਮਸ਼ੀਨ ਰਾਹੀਂ 208 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਬਰੈਂਪਟਨ, ਕੈਨੇਡਾ ਭੇਜ ਰਿਹਾ ਸੀ।ਕੋਰੀਅਰ ਕੰਪਨੀ ਡੀਐਚਐਲ ਐਕਸਪ੍ਰੈਸ ਇੰਡੀਆ ਦੇ ਮੈਨੇਜਰ ਸਲਾਊਦੀਨ ਖਾਨ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਰਾਮ ਮੂਰਤੀ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਸਲਾਊਦੀਨ ਨੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਹ ਡੀਐਚਐਲ ਐਕਸਪ੍ਰੈਸ ਇੰਡੀਆ ਦਾ ਅਧਿਕਾਰੀ ਹੈ।

ਉਸ ਕੋਲ ਕੋਰੀਅਰ ਨੰਬਰ DHL AWB-4067263270 ਜਸਵੀਰ ਸਿੰਘ ਵਾਸੀ ਪਿੰਡ ਗਿੱਲ ਨੇ ਬਰੈਂਪਟਨ, ਕੈਨੇਡਾ ਲਈ ਪਾਰਸਲ ਬੁੱਕ ਕਰਵਾਇਆ ਸੀ। ਪਾਰਸਲ ਕੰਪਨੀ ਵੱਲੋਂ ਸਕੈਨ ਕਰਨ 'ਤੇ ਸ਼ੱਕੀ ਨਸ਼ੀਲੇ ਪਦਾਰਥ ਮਿਲੇ ਹਨ। ਪੁਲਿਸ ਦੀ ਹਾਜ਼ਰੀ ਵਿੱਚ ਜਦੋਂ ਪਾਰਸਲ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਦੋ ਟੀ-ਸ਼ਰਟਾਂ, ਦੋ ਜੈਕਟਾਂ ਅਤੇ ਪਿੰਨੀਆਂ ਦਾ ਇਕ ਡੱਬਾ ਮਿਲਿਆ।

ਜਦੋਂ ਡੱਬਾ ਖੋਲ੍ਹਿਆ ਗਿਆ ਤਾਂ ਉਸ ਵਿਚੋਂ 208 ਗ੍ਰਾਮ ਅਫੀਮ ਬਰਾਮਦ ਹੋਈ। ਫਿਲਹਾਲ ਪੁਲਿਸ ਇਸ ਮਾਮਲੇ 'ਚ ਦੋਸ਼ੀ ਜਸਵੀਰ ਸਿੰਘ ਦਾ ਪਿਛਲਾ ਰਿਕਾਰਡ ਵੀ ਚੈੱਕ ਕਰ ਰਹੀ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।