ਅਫਸਾਨਾ ਖ਼ਾਨ ਤੇ ਸਾਜ ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ। 

ਅਫਸਾਨਾ ਖ਼ਾਨ ਤੇ ਸਾਜ ਸਿੱਧੂ ਮੂਸੇ ਵਾਲਾ ਦਾ ਬੁੱਤ ਦੇਖ ਭਾਵੁਕ ਹੋਏ। 

ਬੀਤੇ ਦਿਨੀਂ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਉਸ ਦੇ ਪਤੀ ਸਾਜ ਨੇ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੂਸਾ ਪਿੰਡ ਵਿਖੇ ਸ਼ਿਰਕਤ ਕੀਤੀ।ਇਸ ਦੌਰਾਨ ਅਫਸਾਨਾ ਖ਼ਾਨ ਤੇ ਸਾਜ ਨੇ ਸਿੱਧੂ ਮੂਸੇ ਵਾਲਾ ਦੇ ਬੁੱਤ ਨੂੰ ਵੀ ਦੇਖਿਆ, ਜਿਸ ਨੂੰ ਦੇਖਣ ਮਗਰੋਂ ਦੋਵੇਂ ਭਾਵੁਕ ਹੋ ਗਏ। ਅਫਸਾਨਾ ਖ਼ਾਨ ਸਿੱਧੂ ਦੇ ਬੁੱਤ ਦੇ ਹੱਥ ਨੂੰ ਛੂਹਦੀ ਹੈ ਤੇ ਬੁੱਤ ਨੂੰ ਦੇਖ ਕੇ ਹੈਰਾਨ ਵੀ ਹੁੰਦੀ ਹੈ।

                                                Image

ਦੱਸ ਦੇਈਏ ਕਿ ਸਿੱਧੂ ਦੇ ਬੁੱਤ ਨੂੰ 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮੌਕੇ ਲੋਕਾਂ ਸਾਹਮਣੇ ਲਿਆਂਦਾ ਗਿਆ ਸੀ। ਲੋਕ ਸਿੱਧੂ ਦਾ ਬੁੱਤ ਦੇਖ ਕੇ ਬੇਹੱਦ ਭਾਵੁਕ ਹੋ ਰਹੇ ਹਨ।