- Updated: September 09, 2026 12:10 PM
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਈ. ਡੀ. ਨੇ ਮੋਹਾਲੀ 'ਚ ਸੀ. ਐੱਲ. ਯੂ (ਚੇਂਜ ਆਫ਼ ਲੈਂਡ ਯੂਜ਼) ਦੀ ਮਨਜ਼ੂਰੀਆਂ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਨਾਲ ਲੈ ਕੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ। ਇਸੇ ਤਹਿਤ ਅਨੁਰਾਗ ਵਰਮਾ ਅੱਜ ਦਸਤਾਵੇਜ਼ਾਂ ਦੀ ਫਾਈਲ ਲੈ ਕੇ ਈ. ਡੀ. ਦਫ਼ਤਰ ਪਹੁੰਚੇ।

ਆਪਣੀ ਕਾਰ ਤੋਂ ਉਤਰਨ ਤੋਂ ਬਾਅਦ ਅਨੁਰਾਗ ਵਰਮਾ ਸਿੱਧੇ ਈ. ਡੀ. ਦਫ਼ਤਰ 'ਚ ਦਾਖ਼ਲ ਹੋਏ, ਜਿੱਥੇ ਈ. ਡੀ. ਅਧਿਕਾਰੀਆਂ ਦੁਆਰਾ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਅਨੁਰਾਗ ਵਰਮਾ ਨੂੰ ਪਹਿਲਾਂ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਦੂਜਾ ਸੰਮਨ ਜਾਰੀ ਕੀਤਾ ਗਿਆ, ਅਤੇ ਐਕਸਟੈਂਸ਼ਨ ਤੋਂ ਬਾਅਦ ਉਨ੍ਹਾਂ ਨੂੰ 9 ਸਤੰਬਰ ਨੂੰ ਸਵੇਰੇ 10 ਵਜੇ ਈ. ਡੀ. ਦਫ਼ਤਰ 'ਚ ਬੁਲਾਇਆ ਗਿਆ ਸੀ।