- Updated: March 11, 2023 01:06 AM
ਲੈਜੇਂਡਸ ਲੀਗ ਕ੍ਰਿਕਟ 2023 ਦੇ ਪਹਿਲੇ ਹੀ ਮੁਕਾਬਲੇ ਵਿਚ ਏਸ਼ੀਆ ਲਾਇਨਜ਼ ਨੇ ਇੰਡੀਆ ਮਹਾਰਾਜਾ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਏਸ਼ੀਆ ਲਾਇਨਜ਼ ਦੀ ਕਪਤਾਨੀ ਜਿੱਥੇ ਸ਼ਾਹਿਦ ਅਫ਼ਰੀਦੀ ਕਰ ਰਹੇ ਹਨ ਤਾਂ ਉੱਥੇ ਹੀ ਇੰਡੀਆ ਮਹਾਰਾਜ ਦੀ ਕਮਾਨ ਗੌਤਮ ਗੰਭੀਰ ਦੇ ਕੋਲ ਹੈ।
ਟਾੱਸ ਜਿੱਤਣ ਤੋਂ ਬਾਅਦ ਏਸ਼ੀਆ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਟੀਮ ਨੇ ਮਿਸਬਾਹ ਦੇ 73 ਤੇ ਥਰੰਗਾ ਦੇ 40 ਦੌੜਾਂ ਦੀ ਬਦੌਲਤ 165 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉਤਰੀ ਇੰਡੀਆ ਮਹਾਰਾਜ ਦੀ ਟੀਮ ਕਪਤਾਨ ਗੌਤਮ ਗੰਭੀਰ ਦੇ ਅਰਧ ਸੈਂਕੜੇ ਦੇ ਬਾਵਜੂਦ 156 ਦੌੜਾਂ ਹੀ ਬਣਾ ਸਕੀ।