- Updated: February 10, 2023 06:16 PM
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਤੀਜੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ। ਇਸ ਦੌਰਾਨ ਗਹਿਲੋਤ ਨੇ ਵਿਧਾਨ ਸਭਾ 'ਚ ਪੁਰਾਣਾ ਬਜਟ ਪੜ੍ਹ ਦਿੱਤਾ। ਹਾਲਾਂਕਿ ਮੰਤਰੀ ਮਹੇਸ਼ ਜੋਸ਼ੀ ਨੇ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ। ਇਸ ਕਾਰਨ ਸਦਨ 'ਚ ਭਾਰੀ ਹੰਗਾਮਾ ਹੋਣ ਲੱਗਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਵਿਧਾਨ ਸਭਾ 'ਚ ਜਦੋਂ ਸੀਐੱਮ ਗਹਿਲੋਤ ਬਜਟ ਪੜ੍ਹੇ ਰਹੇ ਸਨ, ਉਦੋਂ ਵਿਰੋਧੀ ਨੇਤਾ ਹੰਗਾਮਾ ਕਰਨ ਲੱਗੇ। ਇਸ ਦੌਰਾਨ ਅਸ਼ੋਕ ਗਹਿਲੋਤ ਨੇ ਕਿਹਾ ਕਿ ਥੋੜ੍ਹਾ ਸਬਰ ਰੱਖੋ। ਇਸ ਨਾਲ ਸਾਰਿਆਂ ਨੂੰ ਚੰਗਾ ਲੱਗੇਗਾ। ਉੱਥੇ ਹੀ ਮੰਤਰੀ ਮਹੇਸ਼ ਜੋਸ਼ੀ ਨੇ ਕਿਹਾ ਕਿ ਸਾਰੇ ਲੋਕ ਤੁਹਾਨੂੰ ਦੇਖ ਰਹੇ ਹਨ। ਇਹ ਗ਼ਲਤ ਗੱਲ ਹੈ।
ਜਾਣਕਾਰੀ ਮੁਤਾਬਕ ਵਿਧਾਨ ਸਭਾ 'ਚ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਗਹਿਲੋਤ ਜਦੋਂ ਬਜਟ ਪੜ੍ਹ ਰਹੇ ਸੀ, ਤਾਂ ਇਸ ਦੌਰਾਨ ਉਨ੍ਹਾਂ ਪਿਛਲੀਆਂ ਤਿੰਨ ਤੋਂ ਚਾਰ ਯੋਜਨਾਵਾਂ ਨੂੰ ਵੀ ਗਿਣਵਾ ਦਿੱਤਾ। ਇੰਨਾ ਹੀ ਨਹੀਂ, ਇਸ ਵਿਚ ਸ਼ਹਿਰੀ ਵਿਕਾਸ ਯੋਜਨਾ ਜੋ ਕਿ ਪਿਛਲੇ ਸਾਲ ਲਾਗੂ ਕੀਤੀ ਗਈ ਸੀ। ਉਸ ਨੂੰ ਵੀ ਸੀਐੱਮ ਨੇ ਗਿਣਵਾ ਦਿੱਤਾ। ਉਦੋਂ ਮੰਤਰੀ ਮਹੇਸ਼ ਜੋਸ਼ੀ ਨੇ ਸੀਐੱਮ ਦੇ ਕੰਨ ਵਿਚ ਕਿਹਾ। ਇਸ ਤੋਂ ਬਾਅਦ ਉਨ੍ਹਾਂ ਸੌਰੀ ਕਿਹਾ, ਪਰ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਸਦਨ 'ਚ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ।