ਮੈਡੀਕਲ ਕਾਲਜ ਦੀ ਛੱਤ ਤੋਂ 7 ਲਾਸ਼ਾਂ ਅਤੇ ਲੱਗਭਗ 500 ਮਨੁੱਖੀ ਪਿੰਜਰ ਮਿਲਣ ਦਾ ਮਾਮਲਾ, 3 ਡਾਕਟਰਾਂ ਤੇ 2 ਪੁਲਸ ਅਧਿਕਾਰੀਆਂ ਸਣੇ 8 ਕੀਤੇ ਮੁਅੱਤਲ। 

ਮੈਡੀਕਲ ਕਾਲਜ ਦੀ ਛੱਤ ਤੋਂ 7 ਲਾਸ਼ਾਂ ਅਤੇ ਲੱਗਭਗ 500 ਮਨੁੱਖੀ ਪਿੰਜਰ ਮਿਲਣ ਦਾ ਮਾਮਲਾ, 3 ਡਾਕਟਰਾਂ ਤੇ 2 ਪੁਲਸ ਅਧਿਕਾਰੀਆਂ ਸਣੇ 8 ਕੀਤੇ ਮੁਅੱਤਲ। 

ਮੁਲਤਾਨ ਦੇ ਨਿਸ਼ਤਰ ਮੈਡੀਕਲ ਕਾਲਜ-ਕਮ-ਹਸਪਤਾਲ ਦੀ ਛੱਤ ਤੋਂ 7 ਲਾਸ਼ਾਂ ਅਤੇ ਲੱਗਭਗ 500 ਮਨੁੱਖੀ ਪਿੰਜਰ ਮਿਲਣ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ’ਤੇ ਮੈਡੀਕਲ ਕਾਲਜ ਦੇ 3 ਡਾਕਟਰਾਂ, ਹਸਪਤਾਲ ਦੇ 3 ਕਰਮਚਾਰੀਆਂ ਸਮੇਤ 2 ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸਾਰਿਆਂ ’ਤੇ ਇਸ ਮਾਮਲੇ ਸਬੰਧੀ ਰਿਕਾਰਡ ਨਾ ਰੱਖਣ, ਲਾਪਰਵਾਹੀ ਕਰਨ ਦੇ ਦੋਸ਼ ਤੈਅ ਕਰਕੇ ਮੁਅੱਤਲ ਕੀਤਾ ਗਿਆ। ਸੂਤਰਾਂ ਅਨੁਸਾਰ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਦੇ ਹੁਕਮ ’ਤੇ ਕੀਤੀ ਗਈ, ਜਦਕਿ ਕਿਹਾ ਗਿਆ ਹੈ ਕਿ ਕੁਝ ਹੋਰ ਲੋਕਾਂ ’ਤੇ ਵੀ ਕਾਰਵਾਈ ਹੋ ਸਕਦੀ ਹੈ। ਇਸ ਸਬੰਧੀ ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜਮਾਨ ਗੁੱਜਰ ਵੱਲੋਂ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ 6 ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ।ਕਮੇਟੀ ਦੀ ਰਿਪੋਰਟ ’ਚ ਇਹ ਕਾਰਵਾਈ ਅੱਜ ਕੀਤੀ ਗਈ। ਸੂਤਰਾਂ ਅਨੁਸਾਰ ਨਿਸ਼ਰਤ ਮੈਡੀਕਲ ਕਾਲਜ-ਕਮ-ਯੂਨੀਵਰਸਿਟੀ ਦੇ ਜਿਨ੍ਹਾਂ ਡਾਕਟਰਾਂ ਨੂੰ ਮੁਅੱਤਲ ਕੀਤਾ ਗਿਆ, ਉਨ੍ਹਾਂ ’ਚ ਸਰਜਨ ਡਾ. ਮਰੀਅਮ ਅਸ਼ਰਫ਼, ਡਾ. ਅਬਦੁਲ ਵਹਾਬ ਅਤੇ ਡਾ. ਸੀਰਤ ਅੱਬਾਲ ਸ਼ਾਮਲ ਹਨ, ਜਦਕਿ ਹਸਪਤਾਲ ਦੇ ਜਿਨ੍ਹਾਂ ਕਰਮਚਾਰੀਆਂ ’ਤੇ ਇਹ ਗਾਜ ਡਿੱਗੀ, ਉਨ੍ਰਾਂ ’ਚ ਗੁਲਾਬ ਅੱਬਾਸ, ਮੁਹੰਮਦ ਸਜ਼ਾਦ ਨਾਸਿਰ ਅਤੇ ਅਬਦੁਰ ਰਾਊਫ ਸ਼ਾਮਲ ਹਨ। ਜਿਨ੍ਹਾਂ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ, ਉਨ੍ਹਾਂ ’ਚ ਸ਼ਾਹ ਰਕੁਨ ਆਲਮ ਪੁਲਸ ਸਟੇਸ਼ਨ ਵਿਚ ਐੱਸ. ਐੱਚ. ਓ. ਉਮਰ ਫਾਰੂਕ ਅਤੇ ਸ਼ੀਤਲ ਮਾਰੀ ਐੱਸ. ਐੱਚ. ਓ. ਸ਼ਾਮਲ ਹੈ।