ਨੋਰਾ ਫਤੇਹੀ ਦਾ ਪਾਰਦਰਸ਼ੀ ਡਰੈੱਸ ''ਚ ਫੀਫਾ ਵਰਲਡ ਕੱਪ ਦੌਰਾਨ ਹੌਟ ਲੁੱਕ। 

ਨੋਰਾ ਫਤੇਹੀ ਦਾ ਪਾਰਦਰਸ਼ੀ ਡਰੈੱਸ ''ਚ ਫੀਫਾ ਵਰਲਡ ਕੱਪ ਦੌਰਾਨ ਹੌਟ ਲੁੱਕ। 

ਇਨ੍ਹੀਂ ਦਿਨੀਂ ਪੂਰੀ ਦੁਨੀਆ 'ਚ ਫੀਫਾ ਵਿਸ਼ਵ ਕੱਪ 2022 ਦਾ ਖੁਮਾਰ ਛਾਇਆ ਹੋਇਆ ਹੈ। ਨੋਰਾ ਫਤੇਹੀ ਵੀ ਸਟੇਡੀਅਮ 'ਚ ਮੈਚ ਦਾ ਆਨੰਦ ਲੈਂਦੀ ਨਜ਼ਰ ਆਈ। ਉਹ ਫੀਫਾ ਦਾ ਗੀਤ ਗਾ ਰਹੀ ਸੀ ਅਤੇ ਇਸ 'ਤੇ ਡਾਂਸ ਵੀ ਕਰ ਰਹੀ ਸੀ।2022 ਫੀਫਾ ਵਿਸ਼ਵ ਕੱਪ 20 ਨਵੰਬਰ ਨੂੰ ਕਤਰ 'ਚ ਸ਼ੁਰੂ ਹੋਇਆ ਸੀ। ਇਹ ਸਮਾਗਮ 18 ਦਸੰਬਰ 2022 ਤੱਕ ਚੱਲੇਗਾ।ਦੱਸ ਦਈਏ ਕਿ ਹਾਲ ਹੀ 'ਚ ਨੋਰਾ ਫਤੇਹੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

                                                   Image

ਇਨ੍ਹਾਂ ਤਸਵੀਰਾਂ 'ਚ ਨੋਰਾ ਫਤੇਹੀ ਨੇ ਗੂੜੇ ਗੁਲਾਬੀ ਤੇ ਸਿਲਵਰ ਰੰਗ ਦੀ ਸਾਈਨਿੰਗ ਵਾਲੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਨੋਰਾ ਫਤੇਹੀ ਦਾ ਇਹ ਲੁੱਕ ਫੀਫਾ ਵਿਸ਼ਵ ਕੱਪ 2022 ਦੌਰਾਨ ਦਾ ਹੈ। ਉਸ ਦੇ ਇਸ ਲੁੱਕ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

                                                 Image

ਇਸ ਤੋਂ ਇਲਾਵਾ ਨੋਰਾ ਫਤੇਹੀ ਦੇ ਸ਼ਾਨਦਾਰ ਪ੍ਰਦਰਸ਼ਨ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।ਵਾਇਰਲ ਹੋਏ ਕਈ ਵੀਡੀਓਜ਼ 'ਚ ਨੋਰਾ ਫਤੇਹੀ ਨੂੰ ਅੰਤਰਰਾਸ਼ਟਰੀ ਮੰਚ 'ਤੇ ਭਾਰਤੀ ਝੰਡਾ ਲਹਿਰਾਉਂਦੇ ਹੋਏ 'ਜੈ ਹਿੰਦ' ਕਹਿੰਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਮਾਣ ਨਾਲ ਭਾਰਤੀ ਝੰਡਾ ਫੜਨ ਲਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। ਨੋਰਾ ਫਤੇਹੀ ਨੇ ਨਾ ਸਿਰਫ਼ ਖ਼ੁਦ 'ਜੈ ਹਿੰਦ' ਦੇ ਨਾਅਰੇ ਲਗਾਏ, ਸਗੋਂ ਦਰਸ਼ਕਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ।