ਹਾਕੀ ਵਿਸ਼ਵ ਕੱਪ ''ਚ ਭਾਰਤ ਨੇ ਸਪੇਨ ਨੂੰ 2-0 ਨਾਲ ਮਾਤ ਦੇ ਕੇ ਕੀਤਾ ਸ਼ਾਨਦਾਰ ਆਗਾਜ਼। 

ਹਾਕੀ ਵਿਸ਼ਵ ਕੱਪ ''ਚ ਭਾਰਤ ਨੇ ਸਪੇਨ ਨੂੰ 2-0 ਨਾਲ ਮਾਤ ਦੇ ਕੇ ਕੀਤਾ ਸ਼ਾਨਦਾਰ ਆਗਾਜ਼। 

ਭਾਰਤ ਤੇ ਸਪੇਨ ਦਰਮਿਆਨ ਹਾਕੀ ਵਿਸ਼ਵ ਕੱਪ 2023 ਦਾ ਮੈਚ ਅੱਜ ਓਡੀਸ਼ਾ ਦੇ ਰਾਊਰਕੇਲਾ ਦੇ ਬਿਰਸਾ ਮੁੰਡਾ ਕੌਮਾਂਤਰੀ ਸਟੇਡੀਅਮ 'ਚ ਖੇਡਿਆ ਗਿਆ।  ਭਾਰਤੀ ਹਾਕੀ ਟੀਮ ਨੇ ਇਹ ਮੈਚ ਜਿੱਤ ਕੇ ਟੂਰਨਾਮੈਂਟ 'ਚ ਆਪਣਾ ਸ਼ਾਨਾਦਾਰ ਆਗਾਜ਼ ਕੀਤਾ।  ਭਾਰਤ ਨੇ ਆਪਣੇ ਪਹਿਲੇ ਮੈਚ 'ਚ ਸਪੇਨ ਨੂੰ 2-0 ਨਾਲ ਹਰਾਇਆ ਹੈ। ਭਾਰਤ ਨੂੰ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ। ਇਸ 'ਤੇ ਟੀਮ ਇੰਡੀਆ ਗੋਲ ਨਹੀਂ ਕਰ ਸਕੀ। ਇਸ ਤੋਂ ਬਾਅਦ ਅਗਲੇ ਹੀ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ। ਇਸ 'ਤੇ ਅਮਿਤ ਰੋਹੀਦਾਸ ਨੇ ਸ਼ਾਨਦਾਰ ਗੋਲ ਕਰਕੇ ਲੀਡ ਹਾਸਲ ਕੀਤੀ। ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਪਹਿਲਾ ਗੋਲ ਸੀ। ਟੀਮ ਇੰਡੀਆ ਨੇ 13ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਇਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਹਾਰਦਿਕ ਸਿੰਘ ਨੇ 24ਵੇਂ ਮਿੰਟ ਵਿੱਚ ਦੂਜਾ ਗੋਲ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ ਜੋ ਅੰਤ ਤੱਕ ਕਾਇਮ ਰਹੀ।