ਭਾਰਤੀ-ਅਮਰੀਕੀਆਂ ਨੇ ਸੈਨ ਫਰਾਂਸਿਸਕੋ ''ਚ ਕੱਢੀ ਰੈਲੀ, ਦੂਤਘਰ ਸਾਹਮਣੇ ਪਾਇਆ ਭੰਗੜਾ

ਭਾਰਤੀ-ਅਮਰੀਕੀਆਂ ਨੇ ਸੈਨ ਫਰਾਂਸਿਸਕੋ ''ਚ ਕੱਢੀ ਰੈਲੀ, ਦੂਤਘਰ ਸਾਹਮਣੇ ਪਾਇਆ ਭੰਗੜਾ

ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਦੂਤਘਰ ਦੇ ਸਾਹਮਣੇ ਭਾਰਤ ਦੇ ਸਮਰਥਨ ‘ਚ ਸ਼ਾਂਤੀ ਰੈਲੀ ਕੱਢੀ। ਖਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਐਤਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ 'ਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ ਸੀ।

                            Image

ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਨੇ ਪੁਲਸ ਦੇ ਅਸਥਾਈ ਸੁਰੱਖਿਆ ਬੈਰੀਕੇਡਾਂ ਨੂੰ ਤੋੜ ਦਿੱਤਾ ਸੀ ਅਤੇ ਵਣਜ ਦੂਤਘਰ ਦੇ ਕੰਪਲੈਕਸ ਦੇ ਅੰਦਰ 2 ਤਥਾ-ਕਥਿਤ ਖਾਲਿਸਤਾਨੀ ਝੰਡੇ ਲਗਾ ਦਿੱਤੇ ਸਨ। ਹਾਲਾਂਕਿ ਵਣਜ ਦੂਤਘਰ ਦੇ 2 ਕਰਮਚਾਰੀਆਂ ਵੱਲੋਂ ਝੰਡੇ ਜਲਦੀ ਹੀ ਹਟਾ ਦਿੱਤੇ ਗਏ ਸਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਵਣਜ ਦੂਤਘਰ ਦੇ ਅੰਦਰ ਦਾਖ਼ਲ ਹੋ ਗਿਆ ਸੀ ਅਤੇ ਦਰਵਾਜ਼ੇ ਅਤੇ ਖਿੜਕੀਆਂ ਵੀ ਤੋੜ ਦਿੱਤੀਆਂ ਸਨ। ਇਸ ਘਟਨਾ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ 'ਚ ਭਾਰਤੀ ਅਮਰੀਕੀ ਸੈਨ ਫਰਾਂਸਿਸਕੋ ਪਹੁੰਚੇ ਅਤੇ ਭਾਰਤ ਨਾਲ ਇਕਜੁੱਟਤਾ ਦਿਖਾਉਣ ਲਈ ਸ਼ੁੱਕਰਵਾਰ ਨੂੰ ਤਿਰੰਗਾ ਲਹਿਰਾਇਆ।

                          Image  

ਉਨ੍ਹਾਂ ਵੱਖਵਾਦੀ ਸਿੱਖਾਂ ਦੀਆਂ ਵਿਨਾਸ਼ਕਾਰੀ ਗਤੀਵਿਧੀਆਂ ਦੀ ਨਿੰਦਾ ਕੀਤੀ। ਰੈਲੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਥਾਨਕ ਪੁਲਸ ਵੀ ਮੌਜੂਦ ਸੀ। ਇਸ ਦੌਰਾਨ ਕੁਝ ਵੱਖਵਾਦੀ ਸਿੱਖ ਵੀ ਸਨ, ਜਿਨ੍ਹਾਂ ਨੇ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਾਏ ਪਰ ਭਾਰਤ ਦਾ ਸਮਰਥਨ ਕਰਨ ਵਾਲੇ ਭਾਰਤੀ ਅਮਰੀਕੀਆਂ ਦੀ ਗਿਣਤੀ ਉਨ੍ਹਾਂ ਨਾਲੋਂ ਕਿਤੇ ਵੱਧ ਸੀ। ਭਾਰਤੀ ਅਮਰੀਕੀਆਂ ਨੇ 'ਵੰਦੇ ਮਾਤਰਮ' ਦੇ ਨਾਅਰੇ ਲਾਏ ਅਤੇ ਅਮਰੀਕਾ ਦੇ ਨਾਲ-ਨਾਲ ਭਾਰਤ ਦਾ ਰਾਸ਼ਟਰੀ ਝੰਡਾ ਵੀ ਲਹਿਰਾਇਆ।