ਭਾਰਤੀ ਮੂਲ ਦੇ 17 ਸਾਲਾ ਨੌਜਵਾਨ ਨੀਲ ਮੌਦਗਲ ਨੇ 250,000 ਡਾਲਰ ਦਾ ਅਮਰੀਕੀ ਵਿਗਿਆਨ ਇਨਾਮ ਜਿੱਤਿਆ

ਭਾਰਤੀ ਮੂਲ ਦੇ 17 ਸਾਲਾ ਨੌਜਵਾਨ ਨੀਲ ਮੌਦਗਲ ਨੇ 250,000 ਡਾਲਰ ਦਾ ਅਮਰੀਕੀ ਵਿਗਿਆਨ ਇਨਾਮ ਜਿੱਤਿਆ

ਭਾਰਤੀ ਮੂਲ ਦੇ ਇੱਕ ਨੌਜਵਾਨ ਨੇ ਆਰ.ਐੱਨ.ਏ. ਅਣੂਆਂ ਦੀ ਬਣਤਰ ਦੀ ਭਵਿੱਖਬਾਣੀ ਕਰਨ ਵਾਲਾ ਕੰਪਿਊਟਰ ਮਾਡਲ ਵਿਕਸਤ ਕਰਕੇ 250,000 ਡਾਲਰ ਦਾ ਇੱਕ ਵੱਕਾਰੀ ਹਾਈ ਸਕੂਲਰਜ਼ ਸਾਇੰਸ ਇਨਾਮ ਜਿੱਤਿਆ ਹੈ, ਇਹ ਮਾਡਲ ਬਿਮਾਰੀਆਂ ਦਾ ਜਲਦੀ ਨਿਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ।

17 ਸਾਲਾ ਨੀਲ ਮੌਦਗਲ ਨੂੰ ਮੰਗਲਵਾਰ ਨੂੰ ਰੀਜਨਰੋਨ ਸਾਇੰਸ ਟੇਲੈਂਟ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ। 17 ਸਾਲਾ ਅੰਬਿਕਾ ਗਰੋਵਰ 80,000 ਡਾਲਰ ਦੇ ਪੁਰਸਕਾਰ ਲਈ ਛੇਵੇਂ ਸਥਾਨ 'ਤੇ ਰਹੀ ਅਤੇ 18 ਸਾਲਾ ਸਿੱਧੂ ਪਚੀਪਾਲਾ 50,000 ਡਾਲਰ ਦੇ ਇਨਾਮ ਲਈ 9ਵੇਂ ਸਥਾਨ 'ਤੇ ਰਹੀ। ਲਗਭਗ 2,000 ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਟੈਲੇਂਟ ਸਰਚ ਵਿਚ ਹਿੱਸਾ, ਜਿਨ੍ਹਾਂ ਵਿੱਚੋਂ 40 ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। 

ਗਰੋਵਰ ਨੇ ਖੂਨ ਦੇ ਥੱਕਿਆਂ ਨੂੰ ਤੋੜਨ ਅਤੇ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਕੇ ਸਟ੍ਰੋਕ ਪੀੜਤਾਂ ਦਾ ਇਲਾਜ ਕਰਨ ਲਈ ਇੱਕ ਇੰਜੈਕਟੇਬਲ ਮਾਈਕ੍ਰੋਬਬਲ ਵਿਕਸਿਤ ਕੀਤਾ ਹੈ। ਉਥੇ ਹੀ ਪਚੀਪਾਲਾ ਨੇ ਮਰੀਜ਼ ਦੇ ਆਤਮ ਹੱਤਿਆ ਦੇ ਜੋਖਮ ਦਾ ਮੁਲਾਂਕਣ ਕਰਨ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਹੈ।