ਕਪਿਲ ਸ਼ਰਮਾ ਪਤਨੀ ਗਿੰਨੀ ਤੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ , ਜਸਬੀਰ ਜੱਸੀ ਵੀ ਪੁੱਜੇ। 

ਕਪਿਲ ਸ਼ਰਮਾ ਪਤਨੀ ਗਿੰਨੀ ਤੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ , ਜਸਬੀਰ ਜੱਸੀ ਵੀ ਪੁੱਜੇ। 

ਕਾਮੇਡੀ ਕਿੰਗ ਕਪਿਲ ਸ਼ਰਮਾ ਬੀਤੇ ਦਿਨੀਂ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

                       Image

ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕਪਿਲ ਆਪਣੀ ਪਤਨੀ ਗਿੰਨੀ ਤੇ ਦੋਵੇਂ ਬੱਚਿਆਂ ਨਾਲ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬੀ ਗਾਇਕ ਜਸਬੀਰ ਜੱਸੀ ਵੀ ਮੌਜ਼ੂਦ ਸਨ।

                    Image

ਕਪਿਲ ਸ਼ਰਮਾ ਨੇ ਆਖਿਆ ਕਿ ਅਸੀਂ ਅੱਗੇ ਵੀ ਆਉਂਦੇ ਹਾਂ ਪਰ ਰਾਤ ਨੂੰ ਹੀ ਮੱਥਾ ਟੇਕ ਕੇ ਚਲੇ ਜਾਂਦੇ ਹਾਂ ਪਰ ਅਸੀਂ ਬੱਚਿਆਂ ਨੂੰ ਮੱਥਾ ਟਕਾਉਣਾ ਸੀ ਇਸ ਲਈ ਅਸੀਂ ਦਿਨ ਦੇ ਸਮੇਂ ਆਏ ਹਾਂ।

                                           Image

ਉਨ੍ਹਾਂ ਕਿਹਾ ਕਿ ਬਹੁਤ ਵਧੀਆ ਦਰਸ਼ਨ ਹੋਏ, ਮੈਂ ਇਸ ਲਈ ਸਭ ਦਾ ਧੰਨਵਾਦ ਕਰਦਾ ਹਾਂ। ਉਥੇ ਦੀ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਨਵੇਂ ਵਰ੍ਹੇ 'ਤੇ ਗੁਰੂ ਘਰ ਆ ਕੇ ਆਖਿਆ ਕਿ ਇੱਥੇ ਆ ਕੇ ਰੂਹ ਨੂੰ ਹਮੇਸ਼ਾ ਹੀ ਸਕੂਨ ਮਿਲਦਾ ਹੈ।ਸਾਨੂੰ ਪ੍ਰੇਮ ਕਰਨ ਦਾ ਮੈਸੇਜ ਵੰਡਣਾ ਚਾਹੀਦਾ ਹੈ ਅਤੇ ਰਲ ਮਿਲ ਕੇ ਦੁਨੀਆ 'ਚ ਵਿਚਰਨਾ ਚਾਹੀਦਾ ਹੈ।ਕਪਿਲ ਸ਼ਰਮਾ ਤੇ ਜਸਬੀਰ ਜੱਸੀ ਨੇ ਕਿਹਾ ਕਿ ਨਵਾਂ ਸਾਲ 2023 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਮਾਤਮਾ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ। ਇਹ ਨਵਾਂ ਸਾਲ ਹਰ ਇਕ ਲਈ ਖੁਸ਼ੀਆਂ ਭਰਿਆ ਹੋਵੇ।

                                             Image