ਖਿੜਕੀ ਰਾਹੀਂ ਘਰ ਵਿੱਚ ਦਾਖ਼ਲ ਹੋਏ ਚੋਰ, ਗਹਿਣੇ, ਨਕਦੀ ਤੇ ਲੈਪਟਾਪ ਲੈ ਉੱਡੇ

ਖਿੜਕੀ ਰਾਹੀਂ ਘਰ ਵਿੱਚ ਦਾਖ਼ਲ ਹੋਏ ਚੋਰ, ਗਹਿਣੇ, ਨਕਦੀ ਤੇ ਲੈਪਟਾਪ ਲੈ ਉੱਡੇ

ਦੁਗਰੀ ਦੇ ਫੇਜ਼ 2 ਅਰਬਨ ਅਸਟੇਟ ਦੇ ਇਲਾਕੇ ਵਿਚ ਚੋਰਾਂ ਨੇ ਇਕ ਘਰ ਵਿਚ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੌਰਾਨ ਘਰ ਵਿਚ ਰਹਿਣ ਵਾਲੇ ਕਿਸੇ ਕੰਮ ਦੇ ਸਿਲਸਿਲੇ ਵਿਚ ਬਾਹਰ ਗਏ ਹੋਏ ਸਨ ਜਦੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਵਾਰਦਾਤ ਦਾ ਪਤਾ ਲੱਗਾ। ਇਸ ''ਤੇ ਉਨ੍ਹਾਂ ਨੇ ਥਾਣਾ ਦੁਗਰੀ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਕਾਰਵਾਈ ਕਰਦੇ ਹੋਏ ਅਰਬਨ ਅਸਟੇਟ ਦੀ ਰਹਿਣ ਵਾਲੀ ਮੇਹਰ ਦੇ ਬਿਆਨਾਂ ''ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੇਹਰ ਨੇ ਦੱਸਿਆ ਕਿ ਉਹ ਕੁਝ ਦਿਨਾਂ ਲਈ ਬਾਹਰ ਗਈ ਹੋਈ ਸੀ, ਜਦੋਂ ਵਾਪਸ ਆਈ ਤਾਂ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ। 

ਘਰ ਦੇ ਅੰਦਰ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਕਾਫ਼ੀ ਸਾਮਾਨ ਗਾਇਬ ਸੀ। ਚੋਰ ਡਰਾਇੰਗ ਰੂਮ ਦੀ ਖਿੜਕੀ ਉਖਾੜ ਕੇ ਅੰਦਰ ਵੜੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰ ਵਿਚ ਪਿਆ ਲੈਪਟਾਪ, ਸੋਨੇ ਤੇ ਚਾਂਦੀ ਦੇ ਗਹਿਣੇ, ਡਾਇਮੰਡ ਦੇ ਗਹਿਣੇ, ਢੇਡ ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਚੋਰਾਂ ਦੀ ਭਾਲ ਵਿਚ ਇਲਾਕੇ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ।