ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਈ-ਮੇਲ ‘ਚ ਸਲਮਾਨ ਖਾਨ ਦਾ ਵੀ ਨਾਂ

ਮੂਸੇਵਾਲਾ ਦੇ ਪਿਤਾ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਈ-ਮੇਲ ‘ਚ ਸਲਮਾਨ ਖਾਨ ਦਾ ਵੀ ਨਾਂ

ਸਿੱਧੂ ਮੂਸੇਵਾਲਾ ਦੇਪਿਤਾ ਬਲਕੌਰ ਸਿੰਘ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਧਮਕੀ ਮਗਰੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਨੂੰ ਇੱਕ ਵਾਰ ਫਿਰ ਸਖਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਬਲਕੌਰ ਸਿੰਘ ਨੇ ਪੁੱਤਰ ਮੂਸੇਵਾਲਾ ਦੀ ਬਰਸੀ 19 ਮਾਰਚ ਨੂੰ ਕਰਨ ਦਾ ਐਲਾਨ ਕੀਤਾ ਸੀ।

ਪਿਤਾ ਬਲਕੌਰ ਸਿੰਘ ਨੂੰ ਦਿੱਤੀ ਗਈ ਧਮੀਕ ਬਾਰੇ ਅਜੇ ਪੁਲਿਸ ਕੁਝ ਜ਼ਿਆਦਾ ਜਾਣਕਾਰੀ ਨਹੀਂ ਸਾਂਝਾ ਕਰ ਰਹੀ। ਪਰ ਸੂਚਨਾ ਹੈ ਕਿ ਇਹ ਈਮੇਲ ਰਾਹੀਂ ਭੇਜੀ ਗਈ ਹੈ। ਇਸ ਨੂੰ ਪੁਲਿਸ ਨੂੰ ਭੇਜਿਆ ਗਿਆ ਹੈ ਜਾਂ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਹੈਂਡਲਰਾਂ ਨੂੰ, ਇਸ ਬਾਰੇ ਵਿੱਚ ਵੀ ਜ਼ਿਆਦਾ ਜਾਣਕਾਰੀ ਸਾਂਝਾ ਨਹੀਂ ਕੀਤੀ ਜਾ ਰਹੀ। ਇਸ ਘਟਨਾ ਮਗਰੋਂ ਹੀ ਪੰਜਾਬ ਤੇ ਦਿੱਲੀ ਪੁਲਿਸ ਦਾ ਕ੍ਰਾਈਮ ਸੈੱਲ ਦੋਵੇਂ ਐਕਟਿਵ ਹੋ ਗਏ ਹਨ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਇਲਾਵਾ ਇਸ ਈ-ਮੇਲ ਵਿੱਚ ਸਲਮਾਨ ਖਾਨ ਦਾ ਵੀ ਨਾਂ ਲਿਆ ਗਿਆ ਹੈ। ਇਸ ਈ-ਮੇਲ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਈ ਇੱਕ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਲਾਰੈਂਸ ਦਾ ਨਾਂ ਵਾਰ-ਵਾਰ ਨਾਂ ਲੈਣ ਲਈ ਕਿਹਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਸ ਈ-ਮੇਲ ਤੋਂ ਬਾਅਦ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਨੇ ਮਿਲ ਕੇ ਰਾਜਸਥਾਨ ਵਿੱਚ ਛਾਪੇਮਾਰੀ ਕੀਤੀ। ਸਾਈਬਰ ਸੈੱਲ ਇਸ ਈ-ਮੇਲ ਦੇ IP ਅਡ੍ਰੈੱਸ ਦੇ ਆਧਾਰ ‘ਤੇ ਕਾਰਵਾਈ ਕਰ ਰਿਹਾ ਹੈ। ਸੂਚਨਾ ਹੈ ਕਿ ਕੁਝ ਨਾਬਾਲਗ ਵੀ ਪੁਲਿਸ ਨੇ ਹਿਰਾਸਤ ਵਿੱਚ ਲਏ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।