PM ਨਰਿੰਦਰ ਮੋਦੀ ਨੇ ਕਿਹਾ ,"ਭਾਰਤ ਨਹੀਂ ਸਹੇਗਾ ਨਿਊਕਲੀਅਰ ਧਮਕੀ "

PM ਨਰਿੰਦਰ ਮੋਦੀ ਨੇ ਕਿਹਾ ,

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਪਾਕਿਸਤਾਨ ਦੇ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਲਾਈਵ ਆ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੇਸ਼ ਲਈ ਵੱਡੇ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਭਾਰਤੀ ਫੌਜ ਨੂੰ ਸਲਾਮ ਕਰਦਾ ਹਾਂ। ਸਾਰਾ ਭਾਰਤ ਅੱਤਵਾਦ ਦੇ ਖਿਲਾਫ ਖੜਾ ਹੋ ਗਿਆ ਹੈ। ਦੁਸ਼ਮਣ ਨੂੰ ਪਤਾ ਲੱਗ ਗਿਆ ਹੈ ਕਿ ਸਾਡੀਆਂ ਭੈਣਾਂ ਦੇ ਸਿਰ ਤੋਂ ਸਿੰਦੂਰ ਹਟਾਉਣ ਦਾ ਅੰਜਾਮ ਕੀ ਹੋਵੇਗਾ। ਭਾਰਤ ਨੇ ਸਿੰਦੂਰ ਦੀ ਕੀਮਤ ਵਸੂਲੀ ਹੈ।

ਆਪ੍ਰੇਸ਼ਨ ਸਿੰਦੂਰ ਨਿਆਂ ਦੀ ਪ੍ਰਤਿਗਿਆ ਹੈ। 6 ਮਈ ਦੀ ਰਾਤ ਤੇ 7 ਮਈ ਦੀ ਸਵੇਰ ਪੂਰੀ ਦੁਨੀਆ ਨੇ ਇਸ ਨੂੰ ਨਤੀਜਿਆਂ ਵੱਜੋਂ ਦੇਖਿਆ। ਭਾਰਤ ਦੀਆਂ ਫੌਜਾਂ ਨੇ ਪਾਕਿਸਤਾਨ ਵਿਚ ਅੱਤਵਾਦ ਦੇ ਟਿਕਾਣਿਆਂ ਉੱਤੇ ਸਟੀਕ ਹਮਲੇ ਕੀਤੇ। ਅੱਤਵਾਦੀਆਂ ਨੇ ਸਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਭਾਰਤ ਅਜਿਹਾ ਕਰੇਗਾ। ਪਰ ਜਦੋਂ ਦੇਸ਼ ਇਕਜੁੱਟ ਹੁੰਦਾ ਹੈ ਤਾਂ ਰਾਸ਼ਟਰ ਸਭ ਤੋਂ ਉੱਪਰ ਹੁੰਦਾ ਹੈ ਤਾਂ ਅਜਿਹੇ ਫੈਸਲੇ ਲਏ ਜਾਂਦੇ ਹਨ। ਜਦੋਂ ਪਾਕਿਸਤਾਨ ਵਿਚ ਅੱਤਵਾਦ ਦੇ ਅੱਡਿਆਂ ਉਤੇ ਭਾਰਤੀ ਮਿਜ਼ਾਇਲਾਂ ਨੇ ਹਮਲਾਂ ਬੋਲਿਆ ਤਾਂ ਅੱਤਵਾਦੀਆਂ ਦਾ ਹੌਂਸਲਾ ਡਗਮਗਾ ਗਿਆ। 

ਪਾਕਿਸਤਾਨ ਨੇ ਅੱਤਵਾਦ ਦਾ ਵਿਰੋਧ ਕਰਨ ਦੀ ਬਜਾਏ ਅੱਤਵਾਦ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਨੇ ਭਾਰਤੀ ਘਰਾਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਖੁਦ ਬੇਨਕਾਬ ਹੋ ਗਿਆ। ਦੁਨੀਆ ਨੇ ਦੇਖਿਆ ਪਾਕਿਸਤਾਨ ਦੇ ਡਰੋਨ ਤੇ ਮਿਜ਼ਾਇਲਾਂ ਭਾਰਤ ਦੇ ਸਾਹਮਣੇ ਤਿਨਕੇ ਵਾਂਗ ਬਿਖਰ ਗਏ। ਭਾਰਤ ਨੇ ਪਾਕਿਸਤਾਨ ਦੇ ਸੀਨੇ ਉੱਤੇ ਵਾਰ ਕੀਤਾ ਹੈ। ਭਾਰਤ ਦੇ ਡਰੋਨ ਤੇ ਮਿਜ਼ਾਈਲਾਂ ਨੇ ਸਟੀਕਦਾ ਦੇ ਨਾਲ ਹਮਲਾ ਕੀਤਾ। ਭਾਰਤੀ ਏਅਰਬੇਸ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਉੱਤੇ ਪਾਕਿਸਤਾਨ ਨੂੰ ਘਮੰਡ ਸੀ। ਪਾਕਿਸਤਾਨ ਨੂੰ ਕਦੇ ਵੀ ਇਸ ਦਾ ਅੰਦਾਜ਼ਾ ਨਹੀਂ ਸੀ। ਪਾਕਿਸਤਾਨ ਦੁਨੀਆ ਭਰ ਵਿਚ ਅੱਤਵਾਦ ਖਤਮ ਕਰਨ ਦੀ ਅਪੀਲ ਕਰ ਰਿਹਾ ਸੀ। ਪਰ 10 ਮਈ ਦੀ ਦੁਪਹਿਰੇ ਪਾਕਿਸਤਾਨੀ ਫੌਜ ਨੇ ਸਾਡੇ ਡੀਜੀਐੱਮਓ ਨੂੰ ਸੰਪਰਕ ਕੀਤਾ ਪਰ ਉਦੋਂ ਤਕ ਅਸੀ ਸਾਰੀ ਕਾਰਵਾਈ ਪਾ ਦਿੱਤੀ ਹੈ।

ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਨੂੰ ਅਸੀਂ ਖੰਡਰ ਬਣਾ ਦਿੱਤਾ। ਜਦੋਂ ਪਾਕਿਸਤਾਨ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਅੱਗੇ ਤੋਂ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਭਾਰਤ ਨੇ ਇਸ ਉੱਤੇ ਵਿਚਾਰ ਕੀਤਾ। ਅਸੀਂ ਆਪਣੀ ਕਾਰਵਾਈ ਸਿਰਫ ਟਾਲੀ ਹੈ। ਅਸੀਂ ਅਗਲੀ ਕਾਰਵਾਈ ਤੋਂ ਬਾਅਦ ਹੀ ਫੈਸਲਾ ਲਵਾਂਗੇ। ਸਾਡੀਆਂ ਫੌਜਾਂ ਲਗਾਤਾਰ ਅਲਰਟ ਉੱਤੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੋਈ ਵੀ ਨਿਊਕਲੀਅਰ ਬਲੈਕਮੇਲਿੰਗ ਨਹੀਂ ਸਹਾਂਗੇ। ਕੋਈ ਵੀ ਅਜਿਹਾ ਨਾ ਸੋਚੇ ਕਿ ਅਜਿਹਾ ਹੋ ਸਕੇਗਾ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਅਤੇ 7 ਮਈ ਤੋਂ 10 ਮਈ ਤੱਕ ਫੌਜੀ ਗਤੀਵਿਧੀਆਂ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦਾ ਸੰਬੋਧਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਵਾਂ ਦੇਸ਼ਾਂ ਨੇ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਸਾਰੇ ਫੌਜੀ ਹਮਲਿਆਂ ਨੂੰ ਰੋਕਣ ਲਈ ਆਪਸੀ ਸਹਿਮਤੀ ਪ੍ਰਗਟ ਕੀਤੀ ਹੈ। ਇਹ ਜੰਗਬੰਦੀ ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੋਈ ਹੈ। ਭਾਰਤ ਨੇ 7 ਮਈ ਦੀ ਸਵੇਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਨੌਂ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਇਸ ਕਾਰਵਾਈ ਦੌਰਾਨ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ।