ਔਰਤ ਨਾਲ ਡੇਟਿੰਗ ਐਪ ਰਾਹੀਂ 18 ਲੱਖ ਰੁਪਏ ਦੀ ਠੱਗੀ ਮਾਰੀ, ਜਲੰਧਰੋਂ ਮੁੰਡਾ ਹੋਇਆ ਗ੍ਰਿਫਤਾਰ

ਔਰਤ ਨਾਲ ਡੇਟਿੰਗ ਐਪ ਰਾਹੀਂ 18 ਲੱਖ ਰੁਪਏ ਦੀ ਠੱਗੀ ਮਾਰੀ, ਜਲੰਧਰੋਂ ਮੁੰਡਾ ਹੋਇਆ ਗ੍ਰਿਫਤਾਰ

ਡੇਟਿੰਗ ਐਪ ਰਾਹੀਂ ਲੋਕਾਂ ਨੂੰ ਮੋਦੀ ਰਕਮ ਵਾਪਸੀ ਦਾ ਵਾਅਦਾ ਕਰ ਕੇ ਠੱਗਣ ਵਾਲੇ 27 ਸਾਲਾ ਚਾਰਟਰਡ ਅਕਾਊਂਟੈਂਟ (ਸੀ. ਏ.) ਵਿਦਿਆਰਥੀ ਨੂੰ ਪੰਜਾਬ ਦੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਨੀਲੇਸ਼ ਜਿੰਦਲ ਵਜੋਂ ਹੋਈ ਹੈ, ਜਿਸ ਨੇ ਲੋਕਾਂ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਉਨ੍ਹਾਂ ਤੋਂ ਮੋਟੀ ਰਕਮ ਠੱਗੀ ਸੀ।

ਅਧਿਕਾਰੀ ਮੁਤਾਬਕ ਜਿੰਦਲ ਨੇ ਖੁਦ ਨੂੰ ਫੰਡ ਮੈਨੇਜਰ ਵਜੋਂ ਪੇਸ਼ ਕਰ ਕੇ ਨੌਜਵਾਨ ਪੇਸ਼ੇਵਰਾਂ ਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਫਰਜ਼ੀ ਟਰੇਡਿੰਗ ਪਲੇਟਫਾਰਮ ਵਿਚ ਨਿਵੇਸ਼ ਕਰਨ ਲਈ ਰਾਜ਼ੀ ਕੀਤਾ। ਪੀੜਤ ਔਰਤ ਨੇ ਪਿਛਲੇ ਸਾਲ 18 ਦਸੰਬਰ ਨੂੰ ਦਵਾਰਕਾ ਸਾਈਬਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ।