ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਹੋਇ ਚੋਰੀ। 

ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਹੋਇ ਚੋਰੀ। 

ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਇੰਗਲੈਂਡ ਸਥਿਤ ਘਰ 'ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਜਾਣਕਾਰੀ ਖ਼ੁਦ ਗਾਇਕ ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਚੋਰਾਂ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ ਤੇ ਲਾਹਣਤਾਂ ਪਾਈਆਂ।

                                                   Image

ਉਨ੍ਹਾਂ ਕਿਹਾ ਕਿ ਚੋਰਾਂ ਦਾ ਕੰਮ ਹੈ ਚੋਰੀ ਕਰਨੀ ਪਰ ਘੱਟੋ-ਘੱਟ ਚੱਪਲਾਂ ਤਾਂ ਬਾਹਰ ਲਾਹ ਕੇ ਆਇਆ ਕਰੋ, ਸਾਰੇ ਘਰ 'ਚ ਗੰਦ ਪਾ ਦਿੱਤਾ।

                                                          Image

ਗੈਰੀ ਨੇ ਕਿਹਾ ਕਿ ਚੋਰ ਉਸ ਦੀ ਮਾਂ ਦੀਆਂ ਕੁਝ ਨਿਸ਼ਾਨੀਆਂ ਲੈ ਗਏ ਜੋ ਉਨ੍ਹਾਂ ਲਈ ਬੇਹੱਦ ਕੀਮਤੀ ਸਨ। ਉਨ੍ਹਾਂ ਦੱਸਿਆ ਕਿ ਬੱਚੇ ਦਾ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਗੈਰੀ ਸੰਧੂ ਨੇ ਚੋਰਾਂ ਨੂੰ ਲੱਭਣ ਵਾਲੇ ਨੂੰ ਪੰਜ ਹਜ਼ਾਰ ਪੌਂਡ ਇਨਾਮ ਵਜੋਂ ਦੇਣ ਦੀ ਗੱਲ ਵੀ ਕਹੀ। 

                                                 Image