- Updated: September 11, 2026 05:55 PM
ਮਹਾਰਾਸ਼ਟਰ ਦੇ ਨਾਗਪੁਰ ਦੇ ਸੱਕਰਦਰਾ ਇਲਾਕੇ ਵਿੱਚ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਇੱਕ ਬ੍ਰਾਂਚ ਵਿੱਚ ਫਿਲਮੀ ਸਟਾਈਲ ਵਿੱਚ ਲੁੱਟ ਹੋਈ। ਲੁਟੇਰਿਆਂ ਨੇ ਕੈਸ਼ ਕਾਊਂਟਰ ‘ਤੇ ਇੱਕ ਬੈਂਕ ਕਰਮਚਾਰੀ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਦਾ ਪਾਊਡਰ ਪਾਇਆ ਅਤੇ 4.53 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ।

ਹਾਲਾਂਕਿ, ਘਟਨਾ ਦੀ ਜਾਣਕਾਰੀ ਮਿਲਦੇ ਹੀ ਐਕਸ਼ਨ ਵਿਚ ਆਈ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੂਰੇ ਇਲਾਕੇ ਵਿਚ ਨਾਕਾਬੰਦੀ ਕੀਤੀ ਤੇ ਸਿਰਫ 30 ਮਿੰਟ ਦੇ ਅੰਦਰ ਦੋਸ਼ੀ ਨੂੰ ਦਬੋਚ ਲਿਆ। ਪੁਲਿਸ ਨੇ ਉਸ ਦੇ ਕੋਲੋਂ ਲੁੱਟੀ ਗਈ ਪੂਰੀ ਰਕਮ ਬਰਾਮਦ ਕਰ ਲਈ ਹੈ ਅਤੇ ਹੁਣ ਉਸ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਰਅਸਲ, ਬੈਂਕ ਕਰਮਚਾਰੀ ਆਪਣੇ ਕੰਮ ਵਿਚ ਰੁੱਝੇ ਹੋਏ ਸਨ, ਇਸੇ ਦੌਰਾਨ ਇੱਕ ਨੌਜਵਾਨ ਆਮ ਗਾਹਕ ਵਾਂਗ ਬੈਂਕ ਦੇ ਅੰਦਰ ਵੜਿਆ, ਉਹ ਸਿੱਧੇ ਕੈਸ਼ ਕਾਊਂਟਰ ਦੇ ਕੋਲ ਪਹੁੰਚਿਆ ਅਤੇ ਅਜੇ ਜਦੋਂ ਤੱਕ ਕੋਈ ਕੁਝ ਸਮਝੇ ਉਸ ਨੇ ਆਪਣਏ ਕੋਲੋਂ ਮਿਰਚੀ ਪਾਊਡਰ ਕੱਢ ਕੇ ਬੈਂਕ ਕਰਮਚਾਰੀ ਦੀਆਂ ਅੱਖਾਂ ਵਿਚ ਝੋਂਕ ਦਿੱਤਾ।
ਮਿਰਚਾਂ ਪਾਉਂਦੇ ਹੀ ਬੈਂਕ ਕਰਮਚਾਰੀਆਂ ਵਿਚ ਚੀਕ-ਪੁਕਾਰ ਮਚ ਗਈ, ਉਨ੍ਹਾਂ ਨੂੰ ਕੁਝ ਵੀ ਦਿਸ ਨਹੀਂ ਰਿਹਾ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਨੇ ਤੇਜ਼ੀ ਨਾਲ ਕੈਸ਼ ਕਾਊਂਟਰ ਨਾਲ 4 ਲੱਖ ਰੁਪਏ ਤੋਂ ਵੱਧ ਦਾ ਕੈਸ਼ ਚੁੱਕਿਆ ਅਤੇ ਉਥੋਂ ਫਰਾਰ ਹੋ ਗਿਆ।