- Updated: January 05, 2023 07:50 PM
ਦੱਖਣ ਕੋਰੀਆਈ ਬਾਜ਼ਾਰ ਰੈਗੂਲੇਟਰ ਨੇ ਵਿਗਿਆਪਨਾਂ ਦੇ ਮਾਧਿਅਮ ਰਾਹੀਂ ਆਪਣੇ ਇਲੈਕਟ੍ਰਿਕ ਵਾਹਨਾਂ ਦੀ ਰੇਂਜ ਬਾਰੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਲਈ ਐਲਨ ਮਸਕ ਵਲੋਂ ਸੰਚਾਲਿਤ ਟੈਸਲਾ ’ਤੇ 2.2 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਕੋਰੀਆ ਫੇਅਰ ਟਰੇਡ ਕਮਿਸ਼ਨ (ਕੇ. ਐੱਫ. ਟੀ. ਸੀ.) ਨੂੰ ਠੰਡ ਦੇ ਮੌਸਮ ’ਚ ਰੇਜ਼ ਡਰਾਪ ਦੀ ਸਮੱਸਿਆ ਸੀ। ਇਲੈਕਟ੍ਰੇਕ ਮੁਤਾਬਕ, ਇਲੈਕਟ੍ਰਿਕ-ਕਾਰ ਨਿਰਮਾਤਾ ਨੇ ਹੁਣ ਦੱਖਣੀ ਕੋਰੀਆ ’ਚ ਆਪਣੀ ਵੈੱਬਸਾਈਟ ’ਤੇ ਇਕ ਡਿਸਕਲੇਮਰ ਜੋੜਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਅਤੇ ਮਾਈਲੇਜ ਮਾਡਲ ਮੁਤਾਬਕ ਵੱਖ ਹੋ ਸਕਦੇ ਹਨ। ਟੈਸਲਾ ਨੇ ਕਿਹਾ ਕਿ ਦਾਅਵਾ ਕੀਤੀ ਗਈ ਰਫਤਾਰ, ਮੌਸਮ ਦੀ ਸਥਿਤੀ ਅਤੇ ਸੜਕ ਦੀ ਸਥਿਤੀ ਵਰਗੇ ਬਾਹਰੀ ਕਾਰਕਾਂ ਦੇ ਆਧਾਰ ’ਤੇ ਵੱਖ ਹੋ ਸਕਦੀ ਹੈ। ਪਿਛਲੇ ਸਾਲ ਕੇ. ਐੱਫ. ਟੀ. ਸੀ. ਨੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਸੀ ਕਿ ਟੈਸਲਾ ਨੇ ਆਪਣੇ ਇਲੈਕਟ੍ਰਿਕ ਵਾਹਨਾਂ ਦੀ ਲਿਮਿਟ ਨੂੰ ਵਧਾ ਕੇ ਵਿਗਿਆਪਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
ਹੁਣ ਕੇ. ਐੱਫ. ਟੀ. ਸੀ. ਨੇ ਐਲਾਨ ਕੀਤਾ ਹੈ ਕਿ ਉਹ ਟੈਸਲਾ ’ਤੇ 2.85 ਅਰਬ ਵਾਨ (2.2 ਮਿਲੀਅਨ ਡਾਲਰ) ਦਾ ਜੁਰਮਾਨਾ ਲਗਾ ਰਹੀ ਹੈ ਕਿਉਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਠੰਡ ਦੇ ਮੌਸਮ ’ਚ ਇਸ ਦੀ ਲਿਮਿਟ ਕਾਫੀ ਘੱਟ ਹੋ ਸਕਦੀ ਹੈ। ਇਸ ਦਰਮਿਆਨ ਟੈਸਲਾ 2022 ਲਈ ਉਤਪਾਦਨ ਅਤੇ ਵੰਡ ’ਚ 50 ਫੀਸਦੀ ਦਾ ਵਾਧਾ ਕਰਨ ਦੇ ਆਪਣੇ ਟੀਚੇ ਤੋਂ ਖੁੰਝ ਗਈ, ਕਿਉਂਕਿ ਪਿਛਲੇ ਸਾਲ ਮਸਕ ਦੇ 44 ਅਰਬ ਡਾਲਰ ਦੀ ਟਵਿਟਰ ਐਕਵਾਇਰਮੈਂਟ ਦੌਰਾਨ ਇਸ ਦਾ ਸਟਾਕ ਲਗਭਗ 65 ਫੀਸਦੀ ਡਿਗ ਗਿਆ ਸੀ। ਵਾਹਨ ਨਿਰਮਾਤਾ ਨੂੰ 50 ਫੀਸਦੀ ਵਾਧਾ ਮਾਰਗਦਰਸ਼ਨ ਪ੍ਰਾਪਤ ਕਰਨ ਲਈ ਆਪਣੀ ਚੌਥੀ ਤਿਮਾਹੀ ’ਚ 4,95,760 ਵਾਹਨ ਵੇਚਣ ਦੀ ਲੋੜ ਸੀ। ਚੌਥੀ ਤਿਮਾਹੀ ’ਚ ਟੈਸਲਾ ਨੇ 439,000 ਤੋਂ ਵੱਧ ਵਾਹਨਾਂ ਦਾ ਉਤਪਾਦਨ ਕੀਤਾ ਅਤੇ 4,05,000 ਤੋਂ ਵੱਧ ਵਾਹਨਾਂ ਦੀ ਡਲਿਵਰੀ ਕੀਤੀ।