ਗੋਲਡੀ ਬਰਾੜ ਦੀ ਅਮਰੀਕਾ ਦੇ ਕੈਲੀਫੋਰਨੀਆ ਵਿਚ ਲੁਕੇ ਹੋਣ ਦੀ ਖ਼ਬਰ ਆਇ ਸਾਮਣੇ।

ਗੋਲਡੀ ਬਰਾੜ ਦੀ ਅਮਰੀਕਾ ਦੇ ਕੈਲੀਫੋਰਨੀਆ ਵਿਚ ਲੁਕੇ ਹੋਣ ਦੀ ਖ਼ਬਰ ਆਇ ਸਾਮਣੇ।

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਸਟਰ ਮਾਈਂਡ ਅਤੇ ਪੰਜਾਬ ਪੁਲਸ ਨੂੰ ਅਤਿ ਲੋੜੀਂਦੇ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਦੇ ਖਾਸਮ-ਖਾਸ ਗੋਲਡੀ ਬਰਾੜ ਦੇ ਠਿਕਾਣੇ ਸੰਬੰਧੀ ਜਾਣਕਾਰੀ ਮਿਲੀ ਹੈ। ਸੂਤਰਾਂ ਮੁਤਾਬਕ ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆ ਵਿਚ ਲੁਕਿਆ ਹੋਇਆ ਹੈ। ਇਥੇ ਹੀ ਬਸ ਨਹੀਂ ਸੂਤਰ ਦੱਸਦੇ ਹਨ ਕਿ ਰਾਜਸਥਾਨ ਅਤੇ ਪੰਜਾਬ ਦੇ 8-10 ਕਰਿੰਦੇ ਵੀ ਉਸ ਦੇ ਨਾਲ ਮੌਜੂਦ ਹਨ। 

ਇਹ ਵੀ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਅਮਰੀਕਾ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੋਂ ਦੀ ਸਿਟੀਜ਼ਨਸ਼ਿਪ ਲੈ ਕੇ ਅਮਰੀਕਾ ਦਾ ਵਸਨੀਕ ਬਣਨ ਲਈ ਗੋਲਡੀ ਬਰਾੜ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਇਸ ਵੇਲੇ ਜਿਹੜੇ 8-10 ਸਾਥੀ ਗੋਲਡੀ ਬਰਾੜ ਨਾਲ ਮੌਜੂਦ ਹਨ, ਉਹ ਡੌਂਕੀ ਲਗਾ ਕੇ ਅਮਰੀਕਾ ਪਹੁੰਚੇ ਹਨ। ਗੈਰ-ਕਾਨੂੰਨੀ ਤਰੀਕੇ ਨਾਲ ਉਹ ਅਮਰੀਕਾ ਵਿਚ ਦਾਖਲ ਹੋਏ ਅਤੇ ਗੋਲਡੀ ਬਰਾੜ ਕੋਲ ਪਹੁੰਚੇ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਗੋਲਡੀ ਬਰਾੜ ਸਭ ਤੋਂ ਵੱਡਾ ਮਾਸਟਰ ਮਾਈਂਡ ਹੈ। ਗੋਲਡੀ ਬਰਾੜ ਵਲੋਂ ਹੀ ਸਾਰੇ ਸ਼ੂਟਰਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਹਥਿਆਰਾਂ ਦਾ ਲੈਣ ਦੇਣ ਵੀ ਗੋਲਡੀ ਬਰਾੜ ਦੇ ਜ਼ਰੀਏ ਹੋਇਆ ਸੀ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀ ਰੇਕੀ ਤੋਂ ਲੈ ਕੇ ਸ਼ੂਟਰਾਂ ਨੂੰ ਗੱਡੀਆਂ ਅਤੇ ਠਿਕਾਣੇ ਦਿਵਾਉਣ ਦਾ ਕੰਮ ਵੀ ਗੋਲਡੀ ਜ਼ਰੀਏ ਹੀ ਹੋਇਆ ਸੀ।