ਕੱਪੜਿਆਂ ਦੀ ਦੁਕਾਨ ’ਤੇ ਫਾਇਰਿੰਗ, ਬਾਈਕ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

ਕੱਪੜਿਆਂ ਦੀ ਦੁਕਾਨ ’ਤੇ ਫਾਇਰਿੰਗ, ਬਾਈਕ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ

ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮਾਹਿਲਪੁਰ ਥਾਣਾ ਅਧੀਨ ਜੇਜੋਂ ਰੋਡ ਵਿਖੇ ਕੱਲ ਸ਼ਾਮ 7 ਵਜੇ ਦੇ ਕਰੀਬ ਇੱਕ ਰੈਡੀਮੇਡ ਕੱਪੜਿਆਂ ਵਾਲੀ ਦੁਕਾਨ ‘ਤੇ ਅਣਪਛਾਤੇ ਨੌਜਵਾਨਾਂ ਵੱਲੋਂ ਬੇਖੌਫ ਹੋ ਕੇ ਗੋਲੀਆਂ ਚਲਾਈਆਂ ਗਈਆਂ। ਅਣਪਛਾਤੇ ਹਮਲਾਵਰ ਵਲੋਂ ਮੋਟਰਸਾਈਕਲ ਥੱਲੇ ਉਤਰ ਕੇ ਦੁਕਾਨ ਵਿੱਚ ਵੜ ਕੇ ਦੁਕਾਨਦਾਰ ‘ਤੇ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਮਾਹਿਲਪੁਰ ਪੁਲਿਸ ਦੀ ਇਨ੍ਹਾਂ ਹਮਲਾਵਰਾਂ ਨਾਲ ਰਲੀ ਹੋਈ ਜਾਪਦੀ ਹੈ ਅਤੇ ਉਹਨਾਂ ਕਿਹਾ ਕਿ 2022 ਤੋਂ ਲੈ ਕੇ 26 ਤੱਕ ਉਨ੍ਹਾਂ ਦੇ ਘਰ ਤੇ ਦੁਕਾਨ ਅਤੇ ਉਨ੍ਹਾਂ ਦੇ ਦੋਸਤਾਂ ਦੇ ਘਰ ਉੱਤੇ ਗੋਲੀਆਂ ਚੱਲੀਆਂ ਹਨ ਪਰ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਨੂੰ ਅੱਜ ਤੱਕ ਮਾਲਪੁਰ ਪੁਲਿਸ ਫੜਨ ਵਿੱਚ ਆਹ ਸਮਾਰਥ ਕਿਉਂ ਹੈ। ਇਸ ਮੌਕੇ ਡੀਐਸਪੀ ਚੱਬੇਵਾਲ ਤੇ ਗੜ੍ਹਸ਼ੰਕਰ ਭਾਰਤ ਭੂਸ਼ਣ ਨੇ ਦੱਸਿਆ ਕਿ ਇਹ ਗੋਲੀ ਕੱਲ ਸ਼ਾਮ ਇੱਕ ਰੈਡੀਮੈਡ ਦੀ ਦੁਕਾਨ ਕਰਨ ਵਾਲੇ ਨੌਜਵਾਨਾਂ ‘ਤੇ ਚੱਲੀ ਹੈ। ਉਹਨਾਂ ਕਿਹਾ ਕਿ ਇਸ ਵਾਰੀ ਹਮਲਾਵਰਾਂ ਨੂੰ ਕਾਬੂ ਕਰਕੇ ਉਨ੍ਹਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।