ਐਂਜਲੀਨਾ ਜੋਲੀ ਵਰਗੀ ਦਿਸਣ ਵਾਲੀ ਈਰਾਨੀ ਔਰਤ ਦਾ ਵਿਗੜਿਆ ਚਿਹਰਾ। 

ਐਂਜਲੀਨਾ ਜੋਲੀ ਵਰਗੀ ਦਿਸਣ ਵਾਲੀ ਈਰਾਨੀ ਔਰਤ ਦਾ ਵਿਗੜਿਆ ਚਿਹਰਾ। 

ਕਈ ਵਾਰ ਲੋਕ ਜ਼ਿਆਦਾ ਖੂਬਸੂਰਤ ਦਿਖਣ ਲਈ ਆਪਣੀ ਲੁੱਕ ਵਿਗਾੜ ਲੈਂਦੇ ਹਨ। ਕੁਝ ਕੁੜੀਆਂ ਨੂੰ ਅਦਾਕਾਰਾਂ ਵਾਂਗ ਸੁੰਦਰ ਦਿਖਣ ਦਾ ਸ਼ੌਕ ਹੁੰਦਾ ਹੈ, ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਸਰਜਰੀਆਂ ਕਰਵਾਉਂਦੀਆਂ ਹਨ ਅਤੇ ਉਹ ਬਣ ਜਾਂਦੀਆਂ ਹਨ, ਜਿਸ ਬਾਰੇ ਉਨ੍ਹਾਂ ਨੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ।ਅਜਿਹੀ ਇਕ ਘਟਨਾ ਈਰਾਨ ਦੀ ‘ਜ਼ੋਂਬੀ’ ਐਂਜਲੀਨਾ ਜੋਲੀ ਕਹੀ ਜਾਣ ਵਾਲੀ ਸਹਿਰ ਤਾਬਰ ਨਾਲ ਵਾਪਰੀ ਹੈ, ਜਿਸ ਦੇ ਵਿਗੜਦੇ ਚਿਹਰੇ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ ਇਸ ਈਰਾਨੀ ਔਰਤ ਦਾ ਅਸਲੀ ਨਾਂ ਫ਼ਤੇਮਿਹ ਖਿਸ਼ਵਾਂਦ ਹੈ।

                              Image

ਹਾਲ ਹੀ ’ਚ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਆਪਣਾ ਅਸਲੀ ਚਿਹਰਾ ਦਿਖਾਇਆ ਹੈ, ਜੋ ਕਾਫ਼ੀ ਵਿਗੜਿਆ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਹਿਰ ਤਾਬਰ ਨੇ ਐਂਜਲੀਨਾ ਵਰਗਾ ਦਿਖਣ ਲਈ ਆਪਣੇ ਚਿਹਰੇ ਦੀ ਕਾਸਮੈਟਿਕ ਸਰਜਰੀ ਕਰਵਾਈ ਸੀ। ਸਹਿਰ ਨੂੰ ਭ੍ਰਿਸ਼ਟਾਚਾਰ ਅਤੇ ਈਸ਼ਨਿੰਦਾ ਲਈ 2019 ’ਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਹੁਣ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਸਹਿਰ ਨੇ ਆਪਣਾ ਚਿਹਰਾ ਦਿਖਾਇਆ ਤਾਂ ਹਰ ਕੋਈ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ।

                        Image

ਉਸਨੇ ਦੱਸਿਆ ਕਿ ਉਸਨੇ ਨੋਜ਼ ਜਾਬ, ਲਿਪ ਫ਼ਿਲਰ ਅਤੇ ਲਿਪੋਸਕਸ਼ਨ ਵਰਗੀਆਂ ਕੁਝ ਕਾਸਮੈਟਿਕ ਸਰਜਰੀਆਂ ਕੀਤੀਆਂ ਸੀ। ਇਸ ਦੇ ਨਾਲ ਇਹ ਵੀ ਦੱਸਿਆ ਕਿ ਇੰਸਟਾਗ੍ਰਾਮ ’ਤੇ ਤਸਵੀਰਾਂ ਫ਼ੋਟੋਸ਼ਾਪ ਦੀਆਂ ਹਨ, ਅਸਲ ’ਚ ਉਹ ਇੰਨੀਆਂ ਡਰਾਉਣੀਆਂ ਨਹੀਂ ਦਿਖਦੀ।