''ਭਾਰਤ ਦਾ ਸੰਸਦ ਭਵਨ'' ਸੰਸਦ ਦੀ ਨਵੀਂ ਇਮਾਰਤ ਦਾ ਨਾਮ ਹੋਵੇਗਾ, ਪੁਰਾਣੇ ਸੰਸਦ ਨੂੰ ਦਿੱਤੀ ਗਈ ਵਿਦਾਈ। 

''ਭਾਰਤ ਦਾ ਸੰਸਦ ਭਵਨ'' ਸੰਸਦ ਦੀ ਨਵੀਂ ਇਮਾਰਤ ਦਾ ਨਾਮ ਹੋਵੇਗਾ, ਪੁਰਾਣੇ ਸੰਸਦ ਨੂੰ ਦਿੱਤੀ ਗਈ ਵਿਦਾਈ। 

ਸੰਸਦ ਦੀ ਨਵੀਂ ਇਮਾਰਤ ਨੂੰ 'ਭਾਰਤ ਦਾ ਸੰਸਦ ਭਵਨ' ਨਾਮ ਦਿੱਤਾ ਗਿਆ ਹੈ। ਲੋਕ ਸਭਾ ਸਕੱਤਰੇਤ ਦੀ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਗਈ। ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ,''ਲੋਕ ਸਭਾ ਸਪੀਕਰ ਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨਵੀਂ ਦਿੱਲੀ ਸਥਿਤ ਭੂਖੰਡ ਸੰਖਿਆ 118 'ਚ ਸੰਸਦ ਭਵਨ ਦੀ ਹੱਦ ਅਤੇ ਮੌਜੂਦਾ ਸੰਸਦ ਭਵਨ ਦੇ ਪੂਰਬ 'ਚ ਸਥਿਤ ਸੰਸਦ ਦੀ ਨਵੀਂ ਇਮਾਰਤ, ਜਿਸ ਦੇ ਦੱਖਣ 'ਚ ਰਾਏਸੀਨਾ ਰੋਡ ਅਤੇ ਉੱਤਰ 'ਚ ਰੈੱਡ ਕ੍ਰਾਸ ਰੋਡ ਹੈ, ਉਸ ਨੂੰ 'ਭਾਰਤ ਦਾ ਸੰਸਦ ਭਵਨ' ਨਾਮ ਦਿੱਤਾ ਗਿਆ ਹੈ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਪੁਰਾਣੇ ਸੰਸਦ ਭਵਨ ਨੂੰ ਵਿਦਾਈ ਦਿੱਤੀ। ਮੰਗਲਵਾਰ ਤੋਂ ਸੰਸਦ ਦੀ ਕਾਰਵਾਈ ਨਵੀਂ ਇਮਾਰਤ 'ਚ ਟਰਾਂਸਫਰ ਹੋਵੇਗੀ।