ਬਰੈਂਪਟਨ ਬਣੇਗਾ ਖਾਲਿਸਤਾਨ , ਮੇਅਰ ਬਣਨ ਦੀ ਤਾਕ ਚ  ਖਾਲਿਸਤਾਨੀ ਸਮਰਥਕ ਐਮ ਪੀ

ਬਰੈਂਪਟਨ ਬਣੇਗਾ ਖਾਲਿਸਤਾਨ , ਮੇਅਰ ਬਣਨ ਦੀ ਤਾਕ ਚ  ਖਾਲਿਸਤਾਨੀ ਸਮਰਥਕ ਐਮ ਪੀ

 

ਗੁਰਭੇਜ ਸਿੱਧੂ

ਖਾਲਿਸਤਾਨੀ ਅਤੇ ਪਾਕਿਸਤਾਨੀ ਸਮਰਥਕਾਂ ਦੀ ਹਿਮਾਇਤ ਨਾਲ ਤਿੰਨ ਵਾਰ ਬਰੈਂਪਟਨ ਦੀ ਕੈਨੇਡਾ ਦੀ ਸੰਸਦ ਵਿਚ ਪਹੁੰਚੀ ਬਰੈਮਪਟਨ ਦੀ ਮੌਜੂਦਾ ਹਿਮਾਇਤੀ ਹੁਣ ਖਾਲਿਸਤਾਨੀ ਸਮਰਥਕਾਂ ਦੀ ਹਮਾਇਤ ਨਾਲ ਬਰੈਂਪਟਨ ਦੇ ਮੇਅਰ ਦੀ ਕੁਰਸੀ ਤਕ ਪਹੁੰਚਣ ਦੇ ਸੁਪਨੇ ਦੇਖ ਰਹੀ ਹੈ।  ਬਰੈਮਪਟਨ ਵਿਖੇ ਮੇਅਰ ਦੀ ਚੋਣ 24 ਅਕਤੂਬਰ ਨੂੰ ਹੋਣੀ ਹੈ ਅਤੇ ਖਾਲਿਸਤਾਨੀ ਅਤੇ ਪਾਕਿਸਤਾਨੀ ਇਸ ਐਮ ਪੀ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਹੇ ਹਨ।  ਇਸ ਐਮ ਪੀ ਦਾ ਪਰਿਵਾਰ ਮਿਸੀਸਾਗਾ ਦੇ ਗੁਰੁਦਆਰਾ ਸਾਹਿਬ ਨਾਲ ਵੀ ਜੁੜਿਆ ਰਿਹਾ ਹੈ ਅਤੇ ਖਾਲਿਸਤਾਨ ਦੇ ਸਮਰਥਨ ਨੂੰ ਲੈ  ਕੇ ਇਹ ਐਮ ਪੀ ਅਕਸਰ ਚਰਚਾ ਵਿਚ ਰਹਿੰਦੀ ਹੈ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀ ਸਥਾਨਕ ਰਾਜਨੀਤੀ ਵਿਚ ਚਾਲ ਰਹੀ ਇਸ ਗਤੀਵਿਧੀ ਤੋਂ ਭਾਰਤੀ ਕੰਸੁਲੇਟ ਅਤੇ ਏਜੇਂਸੀਆਂ ਪੂਰੀ ਤਰਾਂ ਅਣਜਾਣ ਹਨ ਅਤੇ ਇਹ ਐਮ ਪੀ ਭਾਰਤੀ ਕੰਸੁਲੇਟ ਨਾਲ ਵੀ ਲੁਕਣ ਮੀਚੀ ਖੇਲ ਰਹੀ ਹੈ। ਹਿੰਦੁਸਤਾਨ ਪੋਸਟ ਦੇ  ਚੀਫ ਐਡੀਟਰ ਜੋਗਿੰਦਰ ਬਾਸੀ ਅਤੇ ਮੈਨੇਜਿੰਗ ਐਡੀਟਰ ਗੁਰਭੇਜ ਸਿੱਧੂ ਅਤੇ ਓਹਨਾ ਦੀ ਟੀਮ ਕੈਨੇਡਾ ਦੀ ਸਥਾਨਕ ਸਿਆਸਤ ਵਿਚ ਚਲ ਰਹੀ ਇਸ ਵੱਡੀ ਗਤੀਵਿਧੀ ਨਾਲ ਚਿੰਤਿਤ ਹੈ ਕਿਉਂਕਿ  ਬਰੈਮਪਟਨ ਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਪੰਜਾਬੀ ਹਿੰਦੂਆਂ ਅਤੇ ਸਿਖਾਂ ਵਿਚਾਲੇ ਆਪਸੀ ਰਿਸ਼ਤੇ ਬਹੁਤ ਵਧੀਆ ਹਨ ਪਾਰ ਮੇਅਰ ਦੀ ਕੁਰਸੀ ਤੇ ਖਾਲਿਸਤਾਨੀ ਸੋਚ ਭਾਰੂ ਹੋਣ ਨਾਲ ਬਰੈਂਪਟਨ ਦੇ ਬਾਸ਼ਿੰਦਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ।   ਇਹ ਟੀਮ ਹਮੇਸ਼ਾ ਖਾਲਿਸਤਾਨੀ ਸਮਰਥਕਾਂ ਦੇ ਖਿਲਾਫ ਡੱਟ  ਕੇ ਖੜੀ ਰਹੀ ਹੈ ਅਤੇ ਇਸ ਵਾਰ ਫਿਰ ਇਹ ਟੀਮ ਕਖਾਲਿਸਤਾਨੀ ਸੋਚ ਨੂੰ ਬਰੈਮਪਟਨ ਵਿਚ ਸਿਆਸੀ ਤੌਰ ਤੇ ਮਜਬੂਤ ਨਹੀਂ ਹੋਣ ਦੇਵੇਗੀ ਹਾਲਾਂਕਿ ਇਸ ਚੋਣ ਵਿਚ ਪੰਜਾਬੀ ਮੂਲ ਦੇ ਦੋ ਵਾਰ ਐਮ ਪੀ ਤੋਂ ਅਲਾਵਾ ਮੌਜੂਦਾ ਮੇਅਰ ਪੈਟਰਿਕ ਬ੍ਰਾਉਨ ਵੀ ਹੱਥ  ਅਜਮਾ ਸਕਦੇ ਹਨ ਪਰ  ਤਿੰਨ  ਵਾਰ ਦੀ ਐਮ ਪੀ ਇਸ ਚੋਣ ਨੂੰ ਲੈ  ਕੇ ਪੂਰੇ ਭਰੋਸੇ ਵਿਚ ਹੈ। ਜੇਕਰ ਇਹ ਐਮ ਪੀ ਮੇਅਰ ਬਣ ਜਾਂਦੀ ਹੈ ਤਾਂ ਬਰੈਮਪਟਨ ਵਿਚ ਖਾਲਿਸਤਾਨੀ ਏਜੇਂਡਾ ਤੇਜ ਹੋਵੇਗਾ ਅਤੇ ਬਰੈਂਪਟਨ ਹੀ ਖਾਲਿਸਤਾਨ ਬਣ ਸਕਦਾ ਹੈ।