ਕੈਨੇਡਾ ''ਚ 1200 ਤੋਂ ਵਧੇਰੇ ਮੰਕੀਪਾਕਸ ਦੇ ਮਾਮਲਿਆਂ ਦੀ ਪੁਸ਼ਟੀ

ਕੈਨੇਡਾ ''ਚ 1200 ਤੋਂ ਵਧੇਰੇ ਮੰਕੀਪਾਕਸ ਦੇ ਮਾਮਲਿਆਂ ਦੀ ਪੁਸ਼ਟੀ

 

ਕੈਨੇਡਾ ਵਿਚ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਮੰਕੀਪਾਕਸ ਲਾਗ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਮੰਕੀਪਾਕਸ ਦੇ 1,251 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਹਨਾਂ ਵਿਚੋਂ 35 ਮਰੀਜ਼ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ।ਸਿਹਤ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਪੁਸ਼ਟੀ ਕੀਤੇ ਕੇਸਾਂ ਵਿੱਚੋਂ 582 ਕੇਸ ਓਂਟਾਰੀਓ ਤੋਂ, 493 ਕਿਊਬਿਕ ਤੋਂ, 137 ਬ੍ਰਿਟਿਸ਼ ਕੋਲੰਬੀਆ ਤੋਂ, 31 ਅਲਬਰਟਾ ਤੋਂ, ਤਿੰਨ ਸਸਕੈਚਵਨ ਤੋਂ, ਦੋ ਯੂਕੋਨ ਤੋਂ ਅਤੇ ਇੱਕ-ਇੱਕ ਨੋਵਾ ਸਕੋਸ਼ੀਆ, ਮੈਨੀਟੋਬਾ ਅਤੇ ਨਿਊ ਬਰੰਸਵਿਕ ਤੋਂ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮਾਹਿਰਾਂ ਦਾ ਕਹਿਣਾ ਹੈ ਕਿ ਮੰਕੀਪਾਕਸ ਇੱਕ ਵਾਇਰਲ ਬੀਮਾਰੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਲਾਗ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਰਾਹੀਂ ਫੈਲ ਸਕਦੀ ਹੈ, ਜਿਸ ਵਿੱਚ ਜੱਫੀ, ਚੁੰਮਣਾ, ਮਾਲਸ਼ ਜਾਂ ਜਿਨਸੀ ਸੰਬੰਧ ਸ਼ਾਮਲ ਹਨ।