ਪਾਕਿਸਤਾਨ ਜੋਂ ਕਿ ਹੜ੍ਹਾਂ ਦੀ ਮਾਰ ਚੇਲ ਰਿਹਾ ਉਸ ਨੂੰ 5 ਮਿਲੀਅਨ ਡਾਲਰ ਦੇਵੇਗਾ ਕੈਨੇਡਾ

 ਪਾਕਿਸਤਾਨ ਜੋਂ ਕਿ ਹੜ੍ਹਾਂ ਦੀ ਮਾਰ ਚੇਲ ਰਿਹਾ ਉਸ ਨੂੰ 5 ਮਿਲੀਅਨ ਡਾਲਰ ਦੇਵੇਗਾ ਕੈਨੇਡਾ

ਪਾਕਿਸਤਾਨ ਦੇ ਹਾਲਾਤਾਂ ਨੂੰ ਦੇਖੀਏ ਤਾਂ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤਕ ਵੱਡੇ ਜਾਨੀ-ਮਾਲੀ ਨੁਕਸਾਨ ਹੋ ਚੁੱਕੇ ਹਨ। ਇਸ ਮਾੜੇ ਸਮੇਂ ਵਿੱਚ ਕੈਨੇਡਾ ਸਰਕਾਰ ਪਾਕਿਸਤਾਨ ਦੀ ਮਦਦ ਲਈ ਅੱਗੇ ਆਈ ਹੈ। ਇਸ ਦੇ ਚਲਦਿਆਂ ਕੌਮਾਂਤਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਪਾਕਿਸਤਾਨ ਨੂੰ 5 ਮਿਲੀਅਨ ਡਾਲਰ ਵਿੱਤੀ ਮਦਦ ਵਜੋਂ ਦੇਣ ਦਾ ਐਲਾਨ ਕੀਤਾ। ਪਾਕਿਸਤਾਨ ਵਿਚ ਜੂਨ ਮਹੀਨੇ ਤੋਂ ਲੈ ਕੇ ਹੁਣ ਤਕ ਭਾਰੀ ਮੀਂਹ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਲਗਭਗ 1 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ ਦੇਸ਼ ਭਰ ਵਿੱਚ 33 ਮਿਲੀਅਨ ਲੋਕਾਂ ਦਾ ਜੀਵਨ ਤਹਿਸ-ਨਹਿਸ ਹੋ ਗਿਆ। ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਜਿਹੜੇ ਹਾਲਾਤ ਵਿੱਚੋਂ ਪਾਕਿਸਤਾਨ ਲੰਘ ਰਿਹਾ ਹੈ, ਅਜਿਹੇ ਵਿੱਚ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।