ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਜਾਦੂ ਬਾਲੀਵੁੱਡ ’ਤੇ ਵੀ ਛਾਇਆ, ਵਿੱਕੀ ਅਤੇ ਰਣਵੀਰ ਨੇ ਪਾਈਆ ਧਮਾਲਾਂ

ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਜਾਦੂ ਬਾਲੀਵੁੱਡ ’ਤੇ ਵੀ ਛਾਇਆ, ਵਿੱਕੀ ਅਤੇ ਰਣਵੀਰ ਨੇ ਪਾਈਆ ਧਮਾਲਾਂ

67ਵੇਂ ਫ਼ਿਲਮਫ਼ੇਅਰ ਅਵਾਰਡਸ ਸਮਾਰੋਹ ਦੇ ਤਮਾਮ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਇਸ ਵਾਰ ਬਾਲੀਵੁੱਡ ਅਦਾਕਾਰਾ ਵਿੱਕੀ ਕੌਸ਼ਲ ਨੂੰ ‘ਸਰਦਾਰ ਊਧਮ’ ਲਈ ਫ਼ਿਲਮਫ਼ੇਅਰ ’ਚ ਸਰਵੋਤਮ ਅਦਾਕਾਰ ਕ੍ਰਿਟਿਕਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਰਣਵੀਰ ਸਿੰਘ ਨੇ ‘83’ ਲਈ ਫ਼ਿਲਮਫ਼ੇਅਰ ਬੈਸਟ ਐਕਟਰ ਦਾ ਖ਼ਿਤਾਬ ਜਿੱਤਿਆ। ਇਸ ਦੌਰਾਨ ਕਲਾਕਾਰ ਆਪਣੀ ਖ਼ੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ। ਦੋਵਾਂ ਦਾ ਇਕ ਵੀਡੀਓ ਫ਼ਿਲਮਫ਼ੇਅਰ ਦੇ ਸਟੇਜ ਤੋਂ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ’ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ।ਵਾਇਰਲ  ਹੋ ਰਹੀ ਇਸ ਵੀਡੀਓ ’ਚ ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਸਿੱਧੂ ਮੂਸੇਵਾਲਾ ਦੇ ਗੀਤ ‘ਗੱਭਰੂ’ ’ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਦੇ ਡਾਂਸ ਦਾ ਹਰ ਕੋਈ ਆਨੰਦ ਲੈ ਰਿਹਾ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਕ੍ਰਿਤੀ ਸੇਨਨ ਅਤੇ ਦੀਪਿਕਾ ਪਾਦੁਕੋਣ ਵੀ ਇਨ੍ਹਾਂ ਦੇ ਡਾਂਸ ਦਾ ਪੂਰਾ ਆਨੰਦ ਲੈ ਰਹੀਆਂ ਹਨ। ਇਨ੍ਹਾਂ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਰਹੀ ਹੈ।ਲੁੱਕ ਦੀ ਗੱਲ ਕਰੀਏ ਤਾਂ ਰੈੱਡ ਪੈਂਟ-ਕੋਟ ’ਚ ਰਣਵੀਰ ਸਿੰਘ ਕਾਫ਼ੀ ਡੈਸ਼ਿੰਗ ਲੱਗ ਰਹੇ ਹਨ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਵੀ ਕਾਲੇ ਪੈਂਟ-ਕੋਟ ’ਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਨਜ਼ਰ ਆ ਰਹੇ ਹਨ। ਰਣਵੀਰ ਅਤੇ ਵਿੱਕੀ ਦੋਵੇਂ ਹੀ ਬਾਲੀਵੁੱਡ ਦੇ ਬਿਹਤਰੀਨ ਸਿਤਾਰਿਆਂ ’ਚ ਗਿਣੇ ਜਾਂਦੇ ਹਨ। ਦੱਸ ਦੇਈਏ ਕਿ ਕ੍ਰਿਤੀ ਸੇਨਨ ਨੇ ‘ਮਿਮੀ’ ਲਈ ਸਰਵੋਤਮ ਅਦਾਕਾਰਾ  ਦਾ ਖ਼ਿਤਾਬ ਜਿੱਤਿਆ ਹੈ।