- Updated: July 02, 2022 12:53 AM
ਨਵੀਂ ਦਿੱਲੀ- ਨਾਰਵੇ ਅਤੇ ਡੈਨਮਾਰਕ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਦੇ ਫੈਸਲੇ 'ਦੀ ਤਾਰੀਫ਼ ਕੀਤੀ ਹੈ।
ਦੋਹਾਂ ਦੇਸ਼ਾਂ ਨੇ ਸਿੰਗਲ ਯੂਜ਼ ਪਲਾਸਟਿਕ (ਐਸਯੂਪੀ) ਉਤਪਾਦਾਂ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ । ਭਾਰਤ ਵਿੱਚ ਡੈਨਮਾਰਕ ਦੇ ਰਾਜਦੂਤ ਫਰੈਡੀ ਸਵੈਨ ਨੇ ਕਿਹਾ ਕਿ ਪੀਐਮ ਮੋਦੀ ਦਾ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਦਾ ਇਹ ਫੈਸਲਾ ਧਰਤੀ ਲਈ ਇੱਕ ਵੱਡਾ ਤੋਹਫਾ ਹੈ। ਨਾਰਵੇ ਦੇ ਇੰਚਾਰਜ, ਮਾਰਟਿਨ ਐਮਡਲ ਬਾਥੇਮ ਨੇ ਕਿਹਾ ਕਿ ਪਾਬੰਦੀ ਪਲਾਸਟਿਕ ਦੀ ਮਾਤਰਾ ਨੂੰ ਘੱਟ ਕਰੇਗੀ।
ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਬਾਥੇਮ ਨੇ ਕਿਹਾ ਕਿ ਪੀਐਮ ਮੋਦੀ ਦਾ ਬਹੁਤ ਬਹੁਤ ਧੰਨਵਾਦ। ਇਸ ਪਾਬੰਦੀ ਨਾਲ ਪਲਾਸਟਿਕ ਦੀ ਮਾਤਰਾ ਘਟੇਗੀ। ਫਿਲਹਾਲ ਇਹ ਖਤਰਨਾਕ ਪਲਾਸਟਿਕ ਲੈਂਡਫਿਲ ਅਤੇ ਸਮੁੰਦਰਾਂ ਵਿੱਚ ਪ੍ਰਦੂਸ਼ਣ ਵਧਾ ਰਿਹਾ ਹੈ। ਇਸ ਨਾਲ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਮਿਲੇਗੀ ਕਿਉਂਕਿ ਪਲਾਸਟਿਕ ਸਮੁੰਦਰੀ ਜੀਵਨ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ। ਪਾਬੰਦੀ ਦੇ ਇਸ ਫੈਸਲੇ ਦਾ ਸਵਾਗਤ ਹੈ। ਇਸ ਪਲਾਸਟਿਕ ਨੂੰ ਹੁਣ ਸਮੁੰਦਰ ਵਿੱਚੋਂ ਵੀ ਕੱਢਣ ਦੀ ਲੋੜ ਹੈ।
ਇਸ ਨੂੰ ਸਟੋਰ ਕਰਕੇ ਰੀਸਾਈਕਲ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ। ਇਹ ਪਲਾਸਟਿਕ ਪੂਰੀ ਦੁਨੀਆ ਲਈ ਵੱਡੀ ਸਮੱਸਿਆ ਹੈ। ਅਸੀਂ ਹਵਾ ਨੂੰ ਸਾਂਝਾ ਕਰਦੇ ਹਾਂ ਅਤੇ ਅਸੀਂ ਸਮੁੰਦਰ ਨੂੰ ਵੀ ਸਾਂਝਾ ਕਰਦੇ ਹਾਂ, ਇਸ ਲਈ ਇਹ ਇੱਕ ਵਿਸ਼ਵਵਿਆਪੀ ਸਮੱਸਿਆ ਹੈ। ਨਾਰਵੇ ਦੇ ਇੰਚਾਰਜ ਡੀ'ਅਫੇਅਰਸ, ਮਾਰਟਿਨ ਐਮਡਲ ਬਾਥੇਮ ਨੇ ਕਿਹਾ ਕਿ ਇਸ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਭਾਰਤ ਐਸਯੂਪੀ 'ਤੇ ਪਾਬੰਦੀ ਲਗਾਉਣ ਦੀ ਆਪਣੀ ਕੋਸ਼ਿਸ਼ ਵਿੱਚ ਸਫਲ ਰਿਹਾ ਹੈ।