ਮੂਸੇਵਾਲਾ ਦੇ ਪਿਤਾ ਨੇ ਬਾਂਹ ’ਤੇ ਪੁੱਤ ਦਾ ਟੈਟੂ ਬਣਵਾਇਆ। 

ਮੂਸੇਵਾਲਾ ਦੇ ਪਿਤਾ ਨੇ ਬਾਂਹ ’ਤੇ ਪੁੱਤ ਦਾ ਟੈਟੂ ਬਣਵਾਇਆ। 

 

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜਿਥੇ ਵੱਡੀ ਗਿਣਤੀ ਉਸ ਦੇ ਪ੍ਰਸ਼ੰਸਕ ਆਪਣੇ ਸਰੀਰ ’ਤੇ ਟੈਟੂ ਬਣਵਾ ਰਹੇ ਹਨ, ਉਥੇ ਹੀ ਹੁਣ ਇਸ ਗਿਣਤੀ ਵਿੱਚ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਜੁੜ ਗਿਆ ਹੈ। ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਯਾਦ ’ਚ ਸੱਜੀ ਬਾਂਹ ’ਤੇ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ। ਗਾਇਕ ਮੂਸੇਵਾਲਾ ਦੇ ਸੰਸਾਰ ਭਰ ਵਿੱਚ ਵੱਡੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਅਤੇ ਵੱਡੇਰੀ ਦੇ ਪ੍ਰਸ਼ੰਸਕ ਹਨ, ਜੋ ਆਪਣੇ ਸਰੀਰ ’ਤੇ ਉਸ ਦੇ ਟੈਟੂ ਅਤੇ ਕਈ ਤਰ੍ਹਾਂ ਦੀਆਂ ਰੰਗ-ਬਰੰਗੀਆਂ ਟੀ-ਸ਼ਰਟਾਂ ਪਾਈ ਫਿਰਦੇ ਹਨ ਪਰ ਹੁਣ ਉਸ ਦੇ ਪਿਤਾ ਨੇ ਵੀ ਬਾਂਹ ’ਤੇ ਟੈਟੂ ਬਣਵਾ ਕੇ ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੱਤੀ ਹੈ। ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕੁਝ ਪ੍ਰਸ਼ੰਸਕ ਜਦੋਂ ਉਸ ਦੇ ਘਰ ਆਏ ਤਾਂ ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਨੂੰ ਪੁੱਤ ਦਾ ਟੈਟੂ ਆਪਣੇ ਸਰੀਰ ’ਤੇ ਬਣਵਾਉਣ ਦੀ ਬੇਨਤੀ ਕੀਤੀ, ਜਿਸ ’ਤੇ ਬਲਕੌਰ ਸਿੰਘ ਰਾਜ਼ੀ ਹੋ ਗਏ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪੁੱਤ ਦੀ ਯਾਦ ਵੈਸੇ ਤਾਂ ਕਦੇ ਵੀ ਧੁੰਦਲੀ ਨਹੀਂ ਪੈ ਸਕਦੀ ਪਰ ਹੁਣ ਇਹ ਟੈਟੂ ਉਸ ਦੀ ਰੂਹ ਵਾਂਗ ਸਰੀਰ ਵਿਚ ਰਚ ਗਿਆ ਹੈ।