ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਂ ਦਾ ਟੈਟੂ ਬਣਵਾ ਕੇ  ਦਿੱਤਾ ਸਰਪ੍ਰਾਈਜ਼। 

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਂ ਦਾ ਟੈਟੂ ਬਣਵਾ ਕੇ  ਦਿੱਤਾ ਸਰਪ੍ਰਾਈਜ਼। 

 

ਨੇਹਾ ਕੱਕੜ ਤੇ ਰੋਹਨਪ੍ਰੀਤ ਅਕਸਰ ਹੀ ਆਪਣੀ ਮੁਹੱਬਤ ਨਾਲ ਸੋਸ਼ਲ ਮੀਡੀਆ ’ਤੇ ਪਿਆਰ ਦਾ ਰੰਗ ਭਰਦੇ ਰਹਿੰਦੇ ਹਨ। ਇਸ ਵਾਰ ਵੀ ਨੇਹਾ ਤੇ ਰੋਹਨਪ੍ਰੀਤ ਦੀ ਪਿਆਰ ਭਰੀ ਵੀਡੀਓ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰੋਹਨਪ੍ਰੀਤ, ਨੇਹਾ ਕੱਕੜ ਨੂੰ ਏਅਰਪੋਰਟ ’ਤੇ ਲੈਣ ਪਹੁੰਚਦੇ ਹਨ। ਨੇਹਾ ਨੂੰ ਦੇਖਦਿਆਂ ਹੀ ਰੋਹਨਪ੍ਰੀਤ ਉਸ ਨੂੰ ਗਲੇ ਲਗਾ ਕੇ ਗੋਦ ’ਚ ਚੁੱਕ ਲੈਂਦੇ ਹਨ।ਕਾਫੀ ਸਮੇਂ ਬਾਅਦ ਰੋਹਨਪ੍ਰੀਤ ਨੂੰ ਮਿਲ ਕੇ ਨੇਹਾ ਦੀਆਂ ਅੱਖਾਂ ’ਚ ਹੰਝੂ ਆ ਜਾਂਦੇ ਹਨ।

                                                                              Image

ਉਥੇ ਕਾਰ ’ਚ ਬੈਠਦਿਆਂ ਹੀ ਹੋਰਨਪ੍ਰੀਤ ਦੀ ਨਜ਼ਰ ਨੇਹਾ ਦੇ ਹੱਥਾਂ ’ਤੇ ਬਣੇ ਟੈਟੂ ’ਤੇ ਪੈਂਦੀ ਹੈ। ਰੋਹਨ ਉਸ ਦੇ ਹੱਥ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਦਰਦ ਨਾਲ ਚੀਖਣ ਲੱਗਦੀ ਹੈ। ਅਸਲ ’ਚ ਨੇਹਾ ਕੱਕੜ ਨੇ ਪਹਿਲੀ ਵਾਰ ਟੈਟੂ ਬਣਵਾਇਆ ਹੈ। ਉਹ ਵੀ ਆਪਣੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਂ ਦਾ। ਨੇਹਾ ਦੇ ਹੱਥ ’ਚ ਆਪਣੇ ਨਾਂ ਦਾ ਟੈਟੂ ਬਣਿਆ ਦੇਖ ਰੋਹਨਪ੍ਰੀਤ ਭਾਵੁਕ ਹੋ ਜਾਂਦੇ ਹਨ। ਇਸ ਤੋਂ ਬਾਅਦ ਰੋਹਨ ਨੇ ਨੇਹਾ ਨੂੰ ਦੁਨੀਆ ਦੀ ਬੈਸਟ ਵਾਈਫ ਵੀ ਦੱਸਿਆ।