ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਛੇੜਛਾੜ: ਵਿਜੇਵਾੜਾ ''ਚ ਕਾਂਗਰਸੀ ਵਰਕਰਾਂ ਨੇ ਹੈਲੀਕਾਪਟਰ ਅੱਗੇ ਛੱਡੇ ਕਾਲੇ ਗੁਬਾਰੇ

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਛੇੜਛਾੜ: ਵਿਜੇਵਾੜਾ ''ਚ ਕਾਂਗਰਸੀ ਵਰਕਰਾਂ ਨੇ ਹੈਲੀਕਾਪਟਰ ਅੱਗੇ ਛੱਡੇ ਕਾਲੇ ਗੁਬਾਰੇ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਂਧਰਾ ਪ੍ਰਦੇਸ਼ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਦੇ ਦੋ ਹੈਲੀਕਾਪਟਰਾਂ ਨੇ ਵਿਜੇਵਾੜਾ ਦੇ ਗੰਨਾਵਰਮ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਦੇ ਨਾਲ ਹੀ ਕਾਂਗਰਸੀ ਵਰਕਰਾਂ ਨੇ ਹਵਾਈ ਅੱਡੇ ਦੇ ਨੇੜੇ ਸਥਿਤ ਇੱਕ ਨਿਰਮਾਣ ਅਧੀਨ ਇਮਾਰਤ ਦੀ ਛੱਤ ਤੋਂ ਕਾਲੇ ਗੁਬਾਰੇ ਛੱਡੇ। ਉਹ ਪੀਐਮ ਦਾ ਵਿਰੋਧ ਕਰ ਰਹੇ ਸਨ।
ਪੁਲਿਸ  ਨੇ ਇਸ ਮਾਮਲੇ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ ਗੁਬਾਰਿਆਂ ਨਾਲ ਪੋਸਟਰ ਵੀ ਬੰਨ੍ਹੇ ਹੋਏ ਸਨ। ਐਸਪੀ ਸਿਧਾਰਥ ਕੁਸ਼ਲ ਨੇ ਦੱਸਿਆ ਕਿ ਹਵਾਈ ਅੱਡੇ ਦੇ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਉਡਾਣ ਭਰਦੇ ਹੀ ਇਨ੍ਹਾਂ ਵਿਅਕਤੀਆਂ ਨੇ ਹਵਾ ਵਿੱਚ ਗੁਬਾਰੇ ਛੱਡੇ।