- Updated: July 05, 2022 01:19 PM
ਅਮਰੀਕਾ ਦੇ ਸੁਤੰਤਰਤਾ ਦਿਵਸ (4 ਜੁਲਾਈ) 'ਤੇ ਸ਼ਿਕਾਗੋ 'ਚ ਆਜ਼ਾਦੀ ਦਿਵਸ ਦੀ ਪਰੇਡ ਦੌਰਾਨ ਗੋਲੀਬਾਰੀ ਹੋਈ। ਇਹ ਘਟਨਾ ਸ਼ਿਕਾਗੋ ਦੇ ਉਪਨਗਰ ਇਲੀਨੋਇ ਸੂਬੇ ਦੇ ਹਾਈਲੈਂਡ ਪਾਰਕ ਵਿੱਚ ਵਾਪਰੀ। ਪੁਲਿਸ ਮੁਤਾਬਕ ਹਮਲੇ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 31 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਪਰ 10 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ। ਇਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਸ਼ੈਰਿਫ ਦੇ ਦਫਤਰ ਨੇ ਸਥਾਨਕ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਲਈ ਕਿਹਾ ਹੈ। ਪੁਲਿਸ ਮੁਤਾਬਕ ਹਮਲਾਵਰ ਨੇ ਇੱਕ ਸਟੋਰ ਦੀ ਛੱਤ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰ ਦੀ ਭਾਲ ਜਾਰੀ ਹੈ।ਹਾਈਲੈਂਡ ਪਾਰਕ ਦੇ ਸੁਰੱਖਿਆ ਮੁਖੀ ਕ੍ਰਿਸ ਓ'ਨੀਲ ਮੁਤਾਬਕ ਹਮਲਾਵਰ 18 ਤੋਂ 20 ਸਾਲ ਦੀ ਉਮਰ ਦਾ ਨੌਜਵਾਨ ਹੈ। ਉਹ ਰੰਗ ਵਿੱਚ ਗੋਰਾ ਹੈ ਅਤੇ ਲੰਬੇ ਵਾਲ ਹਨ। ਉਸ ਨੇ ਚਿੱਟੇ ਜਾਂ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਪੁਲਿਸ ਨੇ ਮੌਕੇ ਤੋਂ ਇੱਕ ਬੰਦੂਕ ਬਰਾਮਦ ਕੀਤੀ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।
ਪਿਛਲੇ ਸਾਲ ਵੀ ਆਜ਼ਾਦੀ ਦਿਵਸ ਮੌਕੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਵਿੱਚ 19 ਜਾਨਾਂ ਗਈਆਂ ਸਨ। ਅਮਰੀਕਾ ਦੀ ਜਨਗਣਨਾ ਦੇ ਅੰਕੜਿਆਂ ਦੇ ਅਨੁਸਾਰ, ਹਾਈਲੈਂਡ ਪਾਰਕ ਵਿੱਚ ਲਗਭਗ 30,000 ਲੋਕ ਰਹਿੰਦੇ ਹਨ ਜਿੱਥੇ ਗੋਲੀਬਾਰੀ ਹੋਈ ।