- Updated: July 09, 2022 10:03 PM
ਚੰਡੀਗੜ੍ਹ, 9 ਜੁਲਾਈ
ਇਥੋਂ ਦੇ ਸੀਆਈਏ ਸਟਾਫ਼ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਥਿਤ ਨੇੜਲੇ ਸਾਥੀ ਤੇ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਰਿਸ਼ਤੇਦਾਰ ਸੰਦੀਪ ਸਿੰਘ ਕਾਹਲੋਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਡੀਸੀਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਏਸੀਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ ਨੇ ਅਮਲ ਵਿਚ ਲਿਆਂਦੀ। ਪੁਲੀਸ ਨੇ ਮੁਲਜ਼ਮ, ਜੋ ਪੰਚਾਇਤ ਸਕੱਤਰ ਹੈ, ਨੂੰ ਬਾੜੇਵਾਲ ਸੜਕ ਤੋਂ ਗਿ੍ਫ਼ਤਾਰ ਕੀਤਾ ਹੈ।