ਭਾਰਤ ਸੰਚਾਰ ਨਿਗਮ ਲਿਮਟਿਡ (BSNL) ਲਈ ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ

ਭਾਰਤ ਸੰਚਾਰ ਨਿਗਮ ਲਿਮਟਿਡ (BSNL) ਲਈ ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ

ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੇ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਲਈ 89,000 ਕਰੋੜ ਰੁਪਏ ਦੇ ਰਿਵਾਈਵਲ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਕੇਜ ਦਾ ਇਸਤੇਮਾਲ BSNL ਦੀਆਂ 4ਜੀ ਅਤੇ 5ਜੀ ਸੇਵਾਵਾਂ ਨੂੰ ਵਧਾਉਣ ਲਈ ਕੀਤਾ ਜਾਵੇਗਾ। ਮੀਡੀਆ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਟੈਲੀਕਾਮ 'ਚ ਇਕ ਸਰਕਾਰੀ ਪੀ.ਐੱਸ.ਯੂ. ਨੂੰ ਆਪਣੇ ਰਣਨੀਤਿਕ ਮਹੱਤਵ ਕਾਰਨ ਵਧਣਾ-ਫੁੱਲਣਾ ਚਾਹੀਦਾ ਹੈ। 

                         Image

ਪਹਿਲੀ ਵਾਰ ਨਵੀਂ ਮਿਲਿਆ ਪੈਕੇਜ
ਹਾਲਾਂਕਿ, ਇਹ ਕੇਂਦਰ ਦੁਆਰਾ ਘੋਸ਼ਿਤ BSNL ਲਈ ਪਹਿਲਾ ਰਿਵਾਈਵਲ ਪੈਕੇਜ ਨਹੀਂ ਹੈ। ਕੇਂਦਰ ਨੇ ਟੈਲੀਕਾਮ ਪੀ.ਐੱਸ.ਯੂ. ਨੂੰ ਪ੍ਰੋਫਿਟੇਬਲ ਕੰਪਨੀ 'ਚ ਬਦਲਣ ਲਈ 4ਜੀ ਅਤੇ 5ਜੀ ਸੇਵਾਵਾਂ ਪ੍ਰਧਾਨ ਕਰਨ ਲਈ ਜੁਲਾਈ 2022 'ਚ BSNL ਨੂੰ ਰਿਵਾਈਵਲ ਪੈਕੇਜ ਦਿੱਤਾ ਸੀ। ਪੈਕੇਜ ਐਡਵਾਂਸ ਸਰਵਿਸ ਅਤੇ ਕੁਆਲਿਟੀ, BSNL ਦੀ ਬੈਲੇਂਸ ਸ਼ੀਟ ਨੂੰ ਠੀਕ ਕਰਨ ਅਤੇ BSNL ਦੇ ਆਪਟਿਕਲ ਫਾਈਬਰ ਨੈੱਟਵਰਕ ਦੇ ਵਿਸਤਾਰ 'ਤੇ ਫੋਕਸਡ ਸੀ। ਸਰਕਾਰ ਨੇ ਬੀ.ਐੱਸ.ਐੱਨ.ਐੱਲ. ਦੇ ਨਾਲ ਭਾਰਤ ਬ੍ਰਾਡਬੈਂਡ ਨੈੱਟਵਰਕ (ਬੀ.ਬੀ.ਐੱਨ.ਐੱਲ.) ਦਾ ਵੀ ਮਰਜਰ ਕਰ ਦਿੱਤਾ।

ਜੀਓ ਤੋਂ ਬਾਅਦ ਹੋਈ ਹਾਲਤ ਖ਼ਰਾਬ
ਭਲੇ ਹੀ ਸਰਕਾਰ ਬੀ.ਐੱਸ.ਐੱਨ.ਐੱਲ. ਦੇ ਰਿਵਾਈਵਲ ਦੀ ਗੱਲ ਕਰ ਰਹੀ ਹੋਵੇ ਪਰ ਇਕ ਸਮੇਂ 'ਚ ਇਸ ਕੰਪਨੀ ਨੂੰ ਵੇਚਣ ਦੀ ਵੀ ਤਿਆਰੀ ਕਰ ਰਹੀ ਸੀ ਪਰ ਕੋਈ ਖਰੀਦਦਾਰ ਨਾ ਮਿਲਣ ਤੋਂ ਬਾਅਦ ਇਸਦੇ ਰਿਵਾਈਵਲ ਦਾ ਖਿਆਲ ਆਇਆ। ਇਸਦਾ ਕਾਰਨ ਵੀ ਹੈ ਕਿ BSNL 'ਤੇ ਕਾਫੀ ਕਰਜ਼ ਆ ਗਿਆ ਸੀ। ਉਥੇ ਹੀ ਜੀਓ ਦੇ ਬਾਜ਼ਾਰ 'ਚ ਆਉਣ ਕਾਰਨ ਵੱਡੇ-ਵੱਡੇ ਦਿੱਗਜਾਂ ਦੀ ਹਾਲਤ ਖ਼ਰਾਬ ਹੋ ਗਈ ਅਤੇ ਕਈ ਬਾਜ਼ਾਰ 'ਚੋਂ ਆਊਟ ਵੀ ਹੋ ਗਏ ਸਨ। ਉਥੇ ਹੀ ਦੂਜੇ ਪਾਸੇ ਐੱਮ.ਟੀ.ਐੱਨ.ਐੱਲ. ਵੀ ਕਾਫੀ ਘਾਟੇ 'ਚ ਚੱਲ ਰਹੀ ਸੀ ਜਿਸਤੋਂ ਬਾਅਦ ਸਰਕਾਰ ਨੇ ਐੱਮ.ਟੀ.ਐੱਨ.ਐੱਲ. ਨੂੰ ਬੀ.ਐੱਸ.ਐੱਨ.ਐੱਲ. 'ਚ ਮਰਜ ਕਰਨ ਦਾ ਐਲਾਨ ਕਰ ਦਿੱਤਾ।