ਕਨੇਡਾ ‘ਚ ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਸਨਮਾਨ। 

ਕਨੇਡਾ ‘ਚ ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਸਨਮਾਨ। 

ਕੈਨੇਡਾ ਦੇ ਕੈਲਗਿਰੀ ਸ਼ਹਿਰ ਵਿੱਚ ਰਹਿੰਦੇ ਪੱਤਰਕਾਰ ਅਮਨਜੋਤ ਪੰਨੂ ਨੂੰ ਪੰਜਾਬੀ ਮੀਡੀਆ ਵਿਚ ਵਿਚਰਦਿਆਂ ਅੱਧਾ ਦਹਾਕਾ ਬੀਤ ਗਿਆ ਹੈ। ਇਸ ਸਮੇਂ ਦੌਰਾਨ ਉਹਨਾਂ ਬੜੀ ਬੇਬਾਕੀ ਨਾਲ ਪੰਜਾਬ ਅਤੇ ਕੈਨੇਡਾ ਦੇ ਮਸਲਿਆਂ ‘ਤੇ ਗੱਲਬਾਤ ਕੀਤੀ ਹੈ। ਬਤੌਰ ਪੱਤਰਕਾਰ ਉਹ ਅਨੇਕਾਂ ਸਿਆਸਤਦਾਨਾਂ ਅਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਦਾ ਇੰਟਰਵਿਊ ਕਰ ਚੁੱਕੇ ਹਨ। 

                      Image

ਉਹਨਾਂ ਵੱਲੋਂ ਦਿੱਤੀਆਂ ਗਈਆਂ ਸੁਚੱਜੀਆਂ ਸੇਵਾਵਾਂ ਪ੍ਰਤੀ ਉਹਨਾਂ ਨੂੰ ਸਨਮਾਨਿਤ ਕਰਦਿਆਂ, ਅੱਜ ਕੈਨੇਡਾ ਦੇ ਸੂਬੇ ਅਲਬਰਟਾ ਦੀ ਮਾਨਯੋਗ ਲੈਫ਼ਟੀਨੈਂਟ ਗਵਰਨਰ ਸਲਮਾ ਲਖਾਨੀ ਜੀ ਵੱਲੋਂ ਮਨਿਸਟਰ ਰਾਜਨ ਸਾਹਨੀ ਦੀ ਨਾਮਜ਼ਦਗੀ ਨਾਲ The Queen Elizabeth II Platinum Jubilee Medal ਦਿੱਤਾ ਗਿਆ। 

                       Image

ਇਸ ਦੌਰਾਨ ਅਮਨਜੋਤ ਪੰਨੂ ਨੇ ਜਿੱਥੇ ਇਸ ਸਨਮਾਨ ਲਈ ਸਮੁੱਚੀ ਪੰਜਾਬੀਅਤ ਅਤੇ ਮਨਿਸਟਰ ਸਾਹਿਬਾਨ ਦਾ ਧੰਨਵਾਦ ਕੀਤਾ, ਉੱਥੇ ਪੰਜਾਬੀ ਭਾਈਚਾਰੇ ਨਾਲ ਇਸ ਗੱਲ ਦਾ ਵੀ ਵਾਅਦਾ ਦੁਹਰਾਇਆ ਕਿ ਉਹ ਅੱਗੇ ਵੀ ਈਮਾਨਦਾਰੀ ਨਾਲ ਜਨਤਾ ਦੇ ਮੁੱਦੇ ਉਠਾਉਂਦੇ ਰਹਿਣਗੇ ਤੇ ਸਹੀ ਖ਼ਬਰਾਂ ਨੂੰ ਲੋਕਾਂ ਦੀ ਆਵਾਜ਼ ਬਣ ਕੇ ਪੇਸ਼ ਕਰਨਗੇ।

                        Image